ਪ੍ਰਸ਼ਨ ਕਾਲ – ਕੇਂਦਰ ਵੱਲੋਂ ਜਾਰੀ ਫੰਡਾਂ ’ਤੇ ਵਿਧਾਇਕਾਂ ਨੇ ਚੁੱਕੇ ਸਵਾਲ

ਪ੍ਰਸ਼ਨ ਕਾਲ – ਕੇਂਦਰ ਵੱਲੋਂ ਜਾਰੀ ਫੰਡਾਂ ’ਤੇ ਵਿਧਾਇਕਾਂ ਨੇ ਚੁੱਕੇ ਸਵਾਲ

ਆਯੂਸ਼ਮਾਨ ਫ਼ੰਡ ਸਿਰਫ਼ ਸਿਹਤ ਸੇਵਾਵਾਂ ’ਤੇ ਹੀ ਵਰਤੇ: ਸਿਹਤ ਮੰਤਰੀ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪੰਜਵੇਂ ਦਿਨ ਅੱਜ ਪ੍ਰਸ਼ਨ ਕਾਲ ਦੌਰਾਨ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਆਯੂਸ਼ਮਾਨ ਫ਼ੰਡ ਸਿਰਫ਼ ਸਿਹਤ ਸੇਵਾਵਾਂ ’ਤੇ ਹੀ ਵਰਤੇ ਗਏ ਹਨ। ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਫਗਵਾੜਾ ਦੇ ਸਿਵਲ ਹਸਪਤਾਲ ’ਚ ਖ਼ਾਲੀ ਪਈਆਂ ਅਸਾਮੀਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਉਹ ਫਗਵਾੜਾ ਦੇ ਹਸਪਤਾਲ ਵਿੱਚ ਅਗਲੇ ਮਾਲੀ ਵਰ੍ਹੇ ਦੌਰਾਨ ਡਾਕਟਰਾਂ ਤੇ ਹੋਰ ਸਟਾਫ਼ ਦੀ ਭਰਤੀ ਕਰਨਗੇ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਕਲੀਨਿਕਾਂ ਦੇ ਹਵਾਲੇ ਨਾਲ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਆਯੂਸ਼ਮਾਨ ਸਕੀਮ ਦੇ ਫ਼ੰਡਾਂ ਨੂੰ ਹੋਰ ਥਾਂ ਵਰਤਿਆ ਗਿਆ ਹੈ, ਜਦਕਿ ਦਿਹਾਤੀ ਹਸਪਤਾਲ ਤੇ ਡਿਸਪੈਂਸਰੀਆਂ ਖ਼ਾਲੀ ਹੋ ਗਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਡਾਕਟਰਾਂ ਦੀ ਨਵੀਂ ਭਰਤੀ ਕਰ ਰਹੀ ਹੈ, ਜਿਸ ਮਗਰੋਂ ਆਮ ਆਦਮੀ ਕਲੀਨਿਕਾਂ ’ਚ ਤਾਇਨਾਤ ਕੀਤੇ ਡਾਕਟਰਾਂ ਨੂੰ ਵਾਪਸ ਡਿਸਪੈਂਸਰੀਆਂ ’ਚ ਭੇਜ ਦਿੱਤਾ ਜਾਵੇਗਾ। ਉਨ੍ਹਾਂ ਸੁਪਰ ਸਪੈਸ਼ਲਿਸਟ ਡਾਕਟਰਾਂ ਦੇ ਮਿਹਨਤਾਨੇ ਵਿੱਚ ਵਾਧਾ ਕਰਨ ਦੀ ਗੱਲ ਵੀ ਕਹੀ।

ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਜ਼ਿਲ੍ਹਾ ਹਸਪਤਾਲਾਂ ਦੀ ਕਾਇਆ-ਕਲਪ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪ੍ਰਾਈਵੇਟ ਡਾਕਟਰਾਂ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਸ੍ਰੀ ਬਾਜਵਾ ਵੱਲੋਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਗਾਉਣ ਬਾਰੇ ਪੁੱਛੇ ਸਵਾਲ ਦਾ ਸਿਹਤ ਮੰਤਰੀ ਨੇ ਜਵਾਬ ਨਹੀਂ ਦਿੱਤਾ।

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਅਕਾਲੀ ਵਿਧਾਇਕਾ ਗੁਨੀਵ ਕੌਰ ਮਜੀਠੀਆ ਦੇ ਸਵਾਲ ਦੇ ਜਵਾਬ ’ਚ ਦੱਸਿਆ ਕਿ ਅੰਮ੍ਰਿਤਸਰ-ਮਜੀਠਾ-ਫ਼ਤਿਹਗੜ੍ਹ ਚੂੜੀਆਂ ਸੜਕ ਦੀ ਮੁਰੰਮਤ ਲਈ ਸੈਂਟਰਲ ਰੋਡ ਇਨਫਰਾਸਟਰੱਕਚਰ ਸਕੀਮ ਤਹਿਤ ਫ਼ੰਡ ਲੈਣ ਲਈ ਕੇਂਦਰ ਸਰਕਾਰ ਨੂੰ ਤਜਵੀਜ਼ ਭੇਜੀ ਹੈ ਤੇ ਚਾਲੂ ਮਾਲੀ ਵਰ੍ਹੇ ਦੇ ਅਖੀਰ ਤੱਕ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ। ਵਿਧਾਇਕਾ ਨੇ ਕਿਹਾ ਕਿ ਸੜਕ ਦੀ ਮੁਰੰਮਤ ਲਈ ਫੰਡ ਸੂਬਾ ਸਰਕਾਰ ਜਾਰੀ ਕਰੇ। ਉਨ੍ਹਾਂ ਖਸਤਾ ਹਾਲ ਸੜਕ ਕਰਕੇ ਹੁੰਦੇ ਹਾਦਸਿਆਂ ਦਾ ਮੁੱਦਾ ਵੀ ਚੁੱਕਿਆ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਟਾਹਰੀ ਤੋਂ ਰਾੜਾ ਸਾਹਿਬ ਜਾਣ ਵਾਲੀ ਨਹਿਰ ’ਤੇ ਬਣੇ ਕਮਜ਼ੋਰ ਪੁਲ ਦਾ ਸਵਾਲ ਚੁੱਕਿਆ, ਜਿਸ ਦੇ ਜਵਾਬ ਵਿਚ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਇਹ ਪੁਲ ਆਵਾਜਾਈ ਲਈ ਸੁਰੱਖਿਅਤ ਹੈ ਅਤੇ ਪੁਲ ਦੀ ਮੁੜ ਉਸਾਰੀ ਲਈ ਤਖ਼ਮੀਨਾ ਤਿਆਰ ਕਰਕੇ ਕੇਂਦਰ ਨੂੰ ਭੇਜਿਆ ਹੋਇਆ ਹੈ।

ਵਿਧਾਇਕ ਅਵਤਾਰ ਸਿੰਘ ਜੂਨੀਅਰ ਨੇ ਭੀਖ ਮੰਗਣ ਦੇ ਖ਼ਾਤਮੇ ਲਈ ਚੁੱਕੇ ਕਦਮਾਂ ਬਾਰੇ ਪੁੱਛਿਆ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ 2022-23 ਦੌਰਾਨ 260 ਬੱਚਿਆਂ ਦਾ ਮੁੜ ਵਸੇਬਾ ਕੀਤਾ ਗਿਆ ਹੈ। ਵਿਧਾਇਕ ਜਗਦੀਪ ਗੋਲਡੀ ਨੇ ਜਲਾਲਾਬਾਦ ਦੀ ਨਗਰ ਕੌਂਸਲ ਦੀ ਪ੍ਰਾਪਰਟੀ ਦੇ ਕਿਰਾਏ ਦੀ ਗੱਲ ਰੱਖੀ, ਜਿਸ ਦੇ ਜਵਾਬ ਵਿੱਚ ਸਰਕਾਰ ਨੇ ਦੱਸਿਆ ਕਿ ਕਈ ਦਹਾਕੇ ਪਹਿਲਾਂ ਦੁਕਾਨਾਂ ਦਾ ਕਿਰਾਇਆ ਨਿਸ਼ਚਿਤ ਹੋਇਆ ਹੈ, ਜੋ ਕਿ ਬਹੁਤ ਘੱਟ ਹੈ।

ਲਖਬੀਰ ਰਾਏ ਨੇ ਨਬੀਪੁਰ ਦੀ ਪਸ਼ੂ ਮੰਡੀ ਦਾ ਮਾਮਲਾ ਚੁੱਕਿਆ

ਫ਼ਤਿਹਗੜ੍ਹ ਸਾਹਿਬ ਤੋਂ ਵਿਧਾਇਕ ਲਖਬੀਰ ਸਿੰਘ ਰਾਏ ਨੇ ਪਿੰਡ ਨਬੀਪੁਰ ਦੀ ਪਸ਼ੂ ਮੰਡੀ ਦਾ ਮਸਲਾ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਪਸ਼ੂ ਮੰਡੀ 60.75 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੀ ਜੋ ਕਿ ਹੁਣ ਖੰਡਰ ਬਣ ਗਈ ਹੈ, ਜਿਸ ਕਾਰਨ ਇੱਥੇ ਹੁਣ ਮਾਫ਼ੀਆ ਕੰਮ ਕਰ ਰਿਹਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਮੰਡੀ ਨੂੰ ਮੁਰੰਮਤ ਦੀ ਲੋੜ ਹੈ ਤਾਂ ਮਹਿਕਮਾ ਮੁਰੰਮਤ ਕਰਵਾ ਦੇਵੇਗਾ। ਉਨ੍ਹਾਂ ਦੱਸਿਆ ਕਿ ਨਬੀਪੁਰ ਵਿੱਚ ਹਰ ਮਹੀਨੇ 12 ਤੇ 18 ਤਾਰੀਖ਼ ਨੂੰ ਪਸ਼ੂ ਮੰਡੀ ਲੱਗਦੀ ਹੈ।

ਪੰਜ ਸੌ ਖੇਡ ਮੈਦਾਨ ਬਣਾਏ ਜਾਣਗੇ : ਮੀਤ ਹੇਅਰ

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਫ਼ਿਲਹਾਲ ਬਾਘਾਪੁਰਾਣਾ ਹਲਕੇ ਵਿੱਚ ਕੋਈ ਵਿਸ਼ਵ ਪੱਧਰੀ ਸਟੇਡੀਅਮ ਬਣਾਏ ਜਾਣ ਦੀ ਕੋਈ ਸਕੀਮ ਨਹੀਂ ਹੈ, ਪਰ ਜੇਕਰ ਇਸ ਬਾਰੇ ਜ਼ਮੀਨ ਦਾ ਪ੍ਰਬੰਧ ਕਰਨ ਦਿੱਤਾ ਜਾਵੇ ਤਾਂ ਉਹ ਇਸ ’ਤੇ ਵਿਚਾਰ ਕਰਨਗੇ। ਮੀਤ ਹੇਅਰ ਨੇ ਦੱਸਿਆ ਕਿ ਸੂਬਾ ਸਰਕਾਰ ਪਿੰਡਾਂ ਵਿਚ 500 ਖੇਡ ਮੈਦਾਨ ਤਿਆਰ ਕਰ ਰਹੀ ਹੈ ਤਾਂ ਜੋ ਪੰਜਾਬ ਵਿਚ ਖੇਡ ਸਭਿਆਚਾਰ ਨੂੰ ਵਿਕਸਿਤ ਕੀਤਾ ਜਾ ਸਕੇ।

ਮੈਰੀਟੋਰੀਅਸ ਸਕੂਲਾਂ ਨੂੰ ਲੈ ਕੇ ਉੱਠੇ ਸਵਾਲ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਧਾਇਕ ਚਰਨਜੀਤ ਸਿੰਘ ਵੱਲੋਂ ਮੈਰੀਟੋਰੀਅਸ ਸਕੂਲਾਂ ਬਾਰੇ ਚੁੱਕੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਨੂੰ ਪੰਜਾਬ ਸਰਕਾਰ ਵੱਲੋਂ 7 ਅਕਤੂਬਰ 2022 ਨੂੰ ਬਣਾਈ ਨੀਤੀ ਤਹਿਤ ਹੀ ਵਿਚਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਦੇ ਜਿਹੜੇ ਅਧਿਆਪਕ ਤੇ ਹੋਰ ਕਰਮਚਾਰੀ ਸਰਕਾਰੀ ਨੀਤੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣਗੇ, ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇਗਾ। ਬੈਂਸ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ਵਿਚ ਇਸ ਵੇਲੇ 5363 ਵਿਦਿਆਰਥੀ ਪੜ੍ਹ ਰਹੇ ਹਨ ਅਤੇ ਇਨ੍ਹਾਂ ਸਕੂਲਾਂ ਵਿਚ 309 ਅਧਿਆਪਕ ਤਾਇਨਾਤ ਹਨ।