ਪ੍ਰਧਾਨ ਮੰਤਰੀ ਮੋਦੀ ਵੱਲੋਂ ਸੂਰਤ ਹਵਾਈ ਅੱਡੇ ’ਤੇ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਵੱਲੋਂ ਸੂਰਤ ਹਵਾਈ ਅੱਡੇ ’ਤੇ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਵੱਲੋਂ ਸੂਰਤ ਹਵਾਈ ਅੱਡੇ ’ਤੇ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ
ਸੂਰਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਹਵਾਈ ਅੱਡੇ ’ਤੇ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਹਵਾਈ ਅੱਡੇ ’ਤੇ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ’ਚ 1,200 ਘਰੇਲੂ ਯਾਤਰੀਆਂ ਅਤੇ 600 ਅੰਤਰਰਾਸ਼ਟਰੀ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਹੈ। ਇੱਕ ਅਧਿਕਾਰਤ ਬਿਆਨ ਮੁਤਾਬਕ ਇਮਾਰਤ ਦੀ ਸਮਰੱਥਾ 3,000 ਯਾਤਰੀਆਂ ਤੱਕ ਵਧਾਉਣ ਦਾ ਪ੍ਰਬੰਧ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਟਰਮੀਨਲ ਇਮਾਰਤ ਦੀ ਤਖ਼ਤੀ ਤੋਂ ਪਰਦਾ ਹਟਾ ਕੇ ਉਦਘਾਟਨ ਕੀਤਾ ਅਤੇ ਇਸ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਕੇਂਦਰੀ ਮੰਤਰੀ ਦਰਸ਼ਨਾ ਜਰਦੋਸ਼, ਲੋਕ ਸਭਾ ਮੈਂਬਰ ਅਤੇ ਭਾਜਪਾ ਦੀ ਸੂਬਾ ਇਕਾਈ ਦੇ ਮੁਖੀ ਸੀ.ਆਰ. ਪਾਟਿਲ ਅਤੇ ਰਾਜ ਮੰਤਰੀ ਹਰਸ਼ ਸੰਘਵੀ ਵੀ ਮੌਜੂਦ ਸਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਸੂਰਤ ਵਿੱਚ ਸੂਰਤ ਡਾਇਮੰਡ ਬੋਰਸ ਇਮਰਾਤ ਦਾ ਉਦਘਾਟਨ ਵੀ ਕੀਤਾ, ਜੋ ਕਿ ਹੀਰਿਆਂ ਅਤੇ ਗਹਿਣਿਆਂ ਦੇ ਕੌਮਾਂਤਰੀ ਕਾਰੋਬਾਰ ਲਈ ਦੁਨੀਆ ਦਾ ਸਭ ਤੋਂ ਵੱਡਾ ਅਤੇ ਆਧੁਨਿਕ ਕੇਂਦਰ ਹੈ। ਇੱਕ ਅਧਿਕਾਰਤ ਬਿਆਨ ਮੁਤਾਬਕ ਇਹ ਅਣਤਰਾਸ਼ੇ ਅਤੇ ਪਾਲਿਸ਼ ਕੀਤੇ ਗਏ ਹੀਰਿਆਂ ਦੇ ਨਾਲ ਨਾਲ ਗਹਿਣਿਆਂ ਦੇ ਵਪਾਰ ਲਈ ਇੱਕ ਆਲਮੀ ਕੇਂਦਰ ਹੋਵੇਗਾ।