ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਟਿੱਪਣੀ ’ਤੇ ਭਾਜਪਾ ਵੱਲੋਂ ਬਿਲਾਵਲ ਭੁੱਟੋ ਵਿਰੁਧ ਪ੍ਰਦਰਸ਼ਨ

ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਟਿੱਪਣੀ ’ਤੇ ਭਾਜਪਾ ਵੱਲੋਂ ਬਿਲਾਵਲ ਭੁੱਟੋ ਵਿਰੁਧ ਪ੍ਰਦਰਸ਼ਨ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੀਤੀ ਟਿੱਪਣੀ ਦੇ ਵਿਰੋਧ ਵਿੱਚ ਭਾਜਪਾ ਨੇ ਅੱਜ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਵਿਰੁੱਧ ਮੁਲਕ ਭਰ ਵਿੱਚ ਪ੍ਰਦਰਸ਼ਨ ਕੀਤੇ। ਭਾਜਪਾ ਮੈਂਬਰਾਂ ਨੇ ਦੇਸ਼ ਭਰ ਦੀਆਂ ਰਾਜਧਾਨੀਆਂ ਵਿੱਚ ਆਪਣੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਭੁੱਟੋ ਦੇ ਪੁਤਲੇ ਫੂਕੇ ਤੇ ਨਾਅਰੇਬਾਜ਼ੀ ਕੀਤੀ।

ਉੱਤਰ ਪ੍ਰਦੇਸ਼ ਵਿੱਚ ਭੁਪੇਂਦਰ ਸਿੰਘ ਚੌਧਰੀ ਅਤੇ ਬਿਹਾਰ ਵਿੱਚ ਸੰਜੇ ਜੈਸਵਾਲ ਸਮੇਤ ਕਈ ਸੂਬਾ ਪ੍ਰਧਾਨਾਂ ਨੇ ਬਿਲਾਵਲ ਭੁੱਟੋ ਦੇ ਬਿਆਨ ਵਿਰੁੱਧ ਪਾਰਟੀ ਵਰਕਰਾਂ ਦੇ ਮਾਰਚ ਦੀ ਅਗਵਾਈ ਕੀਤੀ। ਪਾਰਟੀ ਨੇ ਕਿਹਾ, ‘‘ ਭਾਰਤ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਭੁੱਟੋ ਦੀ ਗੈਰ-ਸਭਿਅਕ ਅਤੇ ਘਿਣਾਉਣੀ ਟਿੱਪਣੀ ਦੀ ਨਿੰਦਾ ਕਰਦਾ ਹੈ ਅਤੇ ਵਿਰੋਧ ਜਤਾਉਂਦਾ ਹੈ। ’’ ਭਾਜਪਾ ਨੇ ਇਸ ਤੋਂ ਪਹਿਲਾਂ ਭੁੱਟੋ ਦੀਆਂ ਟਿੱਪਣੀਆਂ ਨੂੰ ‘ਬਹੁਤ ਸ਼ਰਮਨਾਕ ਅਤੇ ਅਪਮਾਨਜਨਕ’ ਕਰਾਰ ਦਿੱਤਾ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਪਾਕਿਸਤਾਨ ’ਤੇ ਅਤਿਵਾਦ ਦਾ ਸਮਰਥਨ ਕਰਨ ਦਾ ਦੋਸ਼ ਲਾਏ ਜਾਣ ਬਾਅਦ ਬਿਲਾਵਲ ਭੁੱਟੋ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਟਿੱਪਣੀ ਕੀਤੀ ਸੀ।