ਪ੍ਰਧਾਨ ਮੰਤਰੀ ਬਣਨ ਦੀ ਚਾਹਤ ਕਾਰਨ ਨਿਤੀਸ਼ ਨੇ ਕਾਂਗਰਸ ਨਾਲ ਹੱਥ ਮਿਲਾਏ: ਅਮਿਤ ਸ਼ਾਹ

ਪ੍ਰਧਾਨ ਮੰਤਰੀ ਬਣਨ ਦੀ ਚਾਹਤ ਕਾਰਨ ਨਿਤੀਸ਼ ਨੇ ਕਾਂਗਰਸ ਨਾਲ ਹੱਥ ਮਿਲਾਏ: ਅਮਿਤ ਸ਼ਾਹ

ਲੌਰੀਆ (ਬਿਹਾਰ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਲਾਂਭੇ ਕਰਨ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹੁਣ ਕਾਂਗਰਸ ਤੇ ਆਰਜੇਡੀ ਨਾਲ ਹੱਥ ਮਿਲਾ ਲਏ ਹਨ ਤਾਂ ਜੋ ਉਨ੍ਹਾਂ ਦੀ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਪੂਰੀ ਹੋ ਸਕੇ। ਪੱਛਮੀ ਚੰਪਾਰਨ ਜ਼ਿਲ੍ਹੇ ਵਿੱਚ ਲੌਰੀਆ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸੀਨੀਅਰ ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਜੇਡੀ (ਯੂ) ਮੁਖੀ ਆਰਜੇਡੀ ਆਗੂ ਤੇਜਸਵੀ ਯਾਦਵ ਨੂੰ ਅਗਲਾ ਮੁੱਖ ਮੰਤਰੀ ਥਾਪੇ ਜਾਣ ਲਈ ਸਹਿਮਤ ਹੋ ਗਏ ਹਨ।

ਬਾਲਮੀਕੀ ਨਗਰ ਲੋਕ ਸਭਾ ਹਲਕੇ ਵਿੱਚ ਸੰਬੋਧਨ ਕਰਦਿਆਂ ਸ਼ਾਹ ਨੇ ਦੋਸ਼ ਲਾਇਆ ਕਿ ਕੁਮਾਰ ਨੇ ਬਿਹਾਰ ਨੂੰ ਜੰਗਲ ਰਾਜ ਬਣਾ ਦਿੱਤਾ ਹੈ। ਭਾਜਪਾ ਨੇ ਆਪਣੇ ਦਰ ਹੁਣ ਨਿਤੀਸ਼ ਲਈ ਹਮੇਸ਼ਾ ਲਈ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਹੁਣ ਲਾਲੂ ਪ੍ਰਸਾਦ ਦੀ ਗੋਦ ਅਤੇ ਸੋਨੀਆ ਗਾਂਧੀ ਦੇ ਪੈਰਾਂ ’ਚ ਬਹਿ ਗਏ ਹਨ। ਉਹ ਪ੍ਰਧਾਨ ਮੰਤਰੀ ਬਣਨ ਦੀ ਆਪਣੀ ਇੱਛਾ ਲਈ ‘ਵਿਕਾਸਵਾਦੀ’ ਤੋਂ ‘ਅਵਸਰਵਾਦੀ’ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਹੁਤ ਹੋਇਆ ‘ਆਇਆ ਰਾਮ ਗਿਆ ਰਾਮ’। ਸ਼ਾਹ ਨੇ ਜੇਡੀ (ਯੂ) ਦੇ ਆਰਜੇਡੀ ਨਾਲ ਗੱਠਜੋੜ ਦੀ ਤੁਲਨਾ ਪਾਣੀ ਵਿੱਚ ਤੇਲ ਰਲਾਉਣ ਨਾਲ ਕੀਤੀ। ਉਨ੍ਹਾਂ ਕਿਹਾ ਕਿ ਪਾਣੀ ਤੇ ਤੇਲ ਕਦੇ ਮਿਲ ਨਹੀਂ ਸਕਦੇ।