ਪੈਰਿਸ ਉਲੰਪਿਕ ’ਚ ਸਰਬਜੋਤ ਸਿੰਘ ਨੇ ਭਾਰਤ ਨੂੰ ਦਿਵਾਇਆ ਦੂਜਾ ਤਮਗ਼ਾ

ਪੈਰਿਸ ਉਲੰਪਿਕ ’ਚ ਸਰਬਜੋਤ ਸਿੰਘ ਨੇ ਭਾਰਤ ਨੂੰ ਦਿਵਾਇਆ ਦੂਜਾ ਤਮਗ਼ਾ

ਅਜ਼ਾਦ ਭਾਰਤ ਵਿਚ ਇਕੋ ਉਲੰਪਿਕ ’ਚ ਦੋ ਤਮਗ਼ੇ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਮਨੂ ਭਾਕਰ

ਚੈਟੋਰੌਕਸ (ਫਰਾਂਸ) : ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਆਜ਼ਾਦੀ ਤੋਂ ਬਾਅਦ ਇੱਕੋ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਅੱਜ ਇੱਥੇ ਸਰਬਜੋਤ ਸਿੰਘ ਨਾਲ ਮਿਲ ਕੇ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਰਗ ਵਿੱਚ ਦੱਖਣੀ ਕੋਰੀਆ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਭਾਰਤੀ ਜੋੜੀ ਨੇ ਕੋਰੀਆ ਦੀ ਲੀ ਵੋਨੋਹੋ ਅਤੇ ਓਹ ਯੇਹ ਜਿਨ ਦੀ ਜੋੜੀ ਨੂੰ 16-10 ਨਾਲ ਮਾਤ ਦੇ ਕੇ ਦੇਸ਼ ਨੂੰ ਇਸ ਓਲੰਪਿਕ ’ਚ ਦੂਜਾ ਤਗ਼ਮਾ ਦਿਵਾਇਆ। ਇਸ ਤੋਂ ਪਹਿਲਾਂ ਮਨੂ ਨੇ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ।
ਟੋਕੀਓ ਓਲੰਪਿਕ ’ਚ ਮਨੂ ਆਪਣੀ ਪਿਸਟਲ ’ਚ ਖਰਾਬੀ ਕਾਰਨ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਉਸ ਨੇ ਹਾਲੇ 25 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਹਿੱਸਾ ਲੈਣਾ ਹੈ ਅਤੇ ਉਸ ਕੋਲ ਆਪਣਾ ਤੀਜਾ ਤਗ਼ਮਾ ਜਿੱਤਣ ਦਾ ਮੌਕਾ ਵੀ ਹੈ। ਬਰਤਾਨਵੀ ਮੂਲ ਦੇ ਭਾਰਤੀ ਖਿਡਾਰੀ ਨੌਰਮਨ ਪ੍ਰਿਚਰਡ ਨੇ 1900 ਦੀਆਂ ਓਲੰਪਿਕ ਖੇਡਾਂ ਵਿੱਚ 200 ਮੀਟਰ ਸਪ੍ਰਿੰਟ ਅਤੇ 200 ਮੀਟਰ ਅੜਿੱਕਾ ਦੌੜ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ ਸਨ ਪਰ ਇਹ ਪ੍ਰਾਪਤੀ ਆਜ਼ਾਦੀ ਤੋਂ ਪਹਿਲਾਂ ਹਾਸਲ ਕੀਤੀ ਗਈ ਸੀ।
ਸਰਬਜੋਤ 10 ਮੀਟਰ ਏਅਰ ਪਿਸਟਲ ਵਿਅਕਤੀਗਤ ਵਰਗ ਦੇ ਕੁਆਲੀਫਿਕੇਸ਼ਨ ਗੇੜ ਵਿੱਚ 577 ਦੇ ਸਕੋਰ ਨਾਲ ਨੌਵੇਂ ਸਥਾਨ ’ਤੇ ਰਿਹਾ ਸੀ ਅਤੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ ਸੀ। ਮਨੂ ਅਤੇ ਸਰਬਜੋਤ ਨੇ ਕੁਆਲੀਫਿਕੇਸ਼ਨ ਗੇੜ ਵਿੱਚ 580 ਦੇ ਸਕੋਰ ਨਾਲ ਕਾਂਸੇ ਦੇ ਤਗ਼ਮੇ ਲਈ ਹੋਣ ਵਾਲੇ ਮੈਚ ਵਿੱਚ ਜਗ੍ਹਾ ਬਣਾਈ ਸੀ। ਮਨੂ ਨੇ ਜਿੱਤ ਤੋਂ ਬਾਅਦ ਕਿਹਾ, ‘‘ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ।