ਪੇਟ ਦੀਆਂ ਕਈ ਬਿਮਾਰੀਆਂ ਠੀਕ ਕਰਨ ’ਚ ਕਾਰਗਰ ਕਾਲੀ ਮਿਰਚ

ਪੇਟ ਦੀਆਂ ਕਈ ਬਿਮਾਰੀਆਂ ਠੀਕ ਕਰਨ ’ਚ ਕਾਰਗਰ ਕਾਲੀ ਮਿਰਚ

ਕਾਲੀ ਮਿਰਚ ਇਕ ਨਹੀਂ ਅਨੇਕਾਂ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ। ਸਰਦੀਆਂ ’ਚ ਸਰਦੀ-ਜ਼ੁਕਾਮ, ਖੰਘ ਤੇ ਠੰਢ ਤੋਂ ਬਚਣ ਤੋਂ ਇਲਾਵਾ, ਪੇਟ ਦੀਆਂ ਹੋਰ ਬਿਮਾਰੀਆਂ ’ਚ ਕਾਲੀ ਮਿਰਚ ਫਾਇਦੇਮੰਦ ਹੁੰਦੀ ਹੈ। ਇਹ ਤੁਹਾਨੂੰ ਕਬਜ਼, ਬਦਹਜ਼ਮੀ, ਬਾਵਾਸੀਰ ਤੇ ਦਮਾ ਵਰਗੀਆਂ ਬਿਮਾਰੀਆਂ ’ਚ ਵੀ ਰਾਹਤ ਦੇਣ ’ਚ ਮਦਦਗਾਰ ਹੈ। ਕਾਲੀ ਮਿਰਚ ਦੇ ਨਿਯਮਤ ਸੇਵਨ ਨਾਲ ਤਣਾਅ ਦੂਰ ਕਰਨ ਤੇ ਮੂਡ ਬਿਹਤਰ ਬਣਾਉਣ ’ਚ ਵੀ ਮਦਦ ਮਿਲਦੀ ਹੈ। ਕਿਉਂਕਿ ਇਸ ਨਾਲ ਸਰੀਰ ’ਚ ਸੈਰੋਟੌਨਿਨ ਬਣਦਾ ਹੈ, ਜੋ ਮੂਡ ਵਧੀਆ ਕਰਦਾ ਹੈ। ਪਾਰਸ ਹਸਪਤਾਲ ਦੀ ਚੀਫ ਨਿਊਟ੍ਰਨਿਸਟ, ਡਾ. ਨੇਹਾ ਪਠਾਨੀਆ ਅਨੁਸਾਰ, ’ਕਾਲੀ ਮਿਰਚ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦਾ ਕਾਫ਼ੀ ਅਸਰਦਾਰ ਉਪਾਅ ਹੈ। ਕਾਲੀ ਮਿਰਚ ’ਚ ਮੌਜੂਦ ਪਾਈਪਲਾਈਨ ਤੱਤ, ਉਹ ਪਦਾਰਥ ਹੈ ਜਿਹੜਾ ਆਪਣੀ ਗਰਮੀ ਦਿੰਦਾ ਹੈ, ਜੋ ਬਲੱਡ ਪ੍ਰੈਸ਼ਰ ਘਟਾਉਂਦਾ ਹੈ। ਕਾਲੀ ਮਿਰਚ ਪੋਟਾਸ਼ੀਅਮ ਨਾਲ ਭਰਪੂਰ ਹੁੰਦੀ ਹੈ। ਪੋਟਾਸ਼ੀਅਮ ਹਿਰਦੈ ਗਤੀ ਨੂੰ ਕੰਟਰੋਲ ਕਰਨ ’ਚ ਮਦਦਗਾਰ ਹੈ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਉਪਯੋਗੀ ਹੈ। ਇਹ ਆਇਰਨ ਨਾਲ ਭਰਪੂਰ ਹੈ ਤੇ ਲੋ ਬਲੱਡ ਪ੍ਰੈਸ਼ਰ ਨਾਲ ਨਜਿੱਠਣ ’ਚ ਵੀ ਮਦਦਗਾਰ ਹੁੰਦੀ ਹੈ।
ਇਸ ਤੋਂ ਇਲਾਵਾ, ਇਹ ਲਾਲ ਖ਼ੂਨ ਕੋਸ਼ਿਕਾਵਾਂ ਦੇ ਉਤਪਾਦਨ ’ਚ ਮਦਦਗਾਰ ਹੈ, ਇਸ ਵਿਚ ਮੈਂਗਨੀਜ ਤੇ ਇਕ ਐਂਟੀਆਕਸੀਡੈਂਟ ਐਂਜਾਇਮ ਹੁੰਦੇ ਹਨ।’ ਪੇਟ ਦੀਆਂ ਸਮੱਸਿਆਵਾਂ ’ਚ ਤੁਸੀਂ 1 ਗਿਲਾਸ ਲੱਸੀ ’ਚ ਅੱਧਾ ਚਮਚ ਕਾਲੀ ਮਿਰਚ ਤੇ ਸੇਂਧਾ ਨਮਕ ਪਾ ਕੇ ਇਸ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਰਾਤ ਨੂੰ ਕਿਸ਼ਮਿਸ਼ ਨਾਲ ਵੀ ਕਾਲੀ ਮਿਰਚ ਦਾ ਸੇਵਨ ਕਰ ਸਕਦੇ ਹੋ। ਤੁਸੀਂ ਨਿੰਬੂ-ਪਾਣੀ ’ਚ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਸੇਵਨ ਕਰੋ। ਤੁਸੀਂ ਚਾਹੋ ਤਾਂ ਇਕ ਚਮਚ ਘਿਉ ’ਚ ਅੱਠ ਕਾਲੀਆਂ ਮਿਰਚਾਂ ਤੇ ਥੋੜ੍ਹੀ ਸ਼ੱਕਰ ਪਾ ਕੇ ਰੋਜ਼ ਖਾਓ। ਬਲੱਡ ਪ੍ਰੈਸ਼ਰ ਲਈ ਤੁਸੀਂ 1 ਗਿਲਾਸ ਪਾਣੀ ’ਚ 5-6 ਕਾਲੀਆਂ ਮਿਰਚਾਂ ਪੀਹ ਕੇ ਪਾਓ ਤੇ ਇਸ ਦਾ ਸੇਵਨ ਕਰੋ।
ਅੱਜ-ਕਲ੍ਹ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਇੰਨੀ ਆਮ ਹੋ ਚੁੱਕੀ ਹੈ ਕਿ ਲੋਕ ਇਸ ਪ੍ਰਤੀ ਲਾਪਰਵਾਹ ਰਹਿੰਦੇ ਹਨ। ਪਰ ਹਾਈ ਬਲੱਡ ਪ੍ਰੈਸ਼ਰ ਜਾਂ ਅਚਾਨਕ ਬਲੱਡ ਪ੍ਰੈਸ਼ਰ ਦਾ ਵਧਣਾ ਬੇਹੱਦ ਖ਼ਤਰਨਾਕ ਹੋ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਇਸ ਨੂੰ ਤੁਰੰਤ ਕੰਟਰੋਲ ਕਰਨ ਦੀ ਜ਼ਰੂਰਤ ਹੈ। ਜੇਕਰ ਤੁਸੀਂ ਨਹੀਂ ਜਾਣਦੇ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਰਸੋਈ ਘਰ ’ਚ ਮੌਜੂਦ ਕਾਲੀ ਮਿਰਚ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਕਿਵੇਂ ਮਦਦ ਕਰ ਸਕਦੀ ਹੈ। ਇਸ ਤੋਂ ਇਲਾਵਾ ਇਹ ਘਰੇਲੂ ਨੁਸਖਾ ਤੁਹਾਡੀਆਂ ਕਈ ਬਿਮਾਰੀਆਂ ਦੇ ਇਲਾਜ ’ਚ ਵੀ ਮਦਦਗਾਰ ਹੈ।
ਇਸ ਵਿਚ ਕੈਲਸ਼ੀਅਮ, ਆਇਰਨ, ਫਾਸਫੋਰਸ, ਕੈਰੋਟਿਨ, ਥਾਈਮਨ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਕਾਲੀ ਮਿਰਚ ’ਚ ਮੌਜੂਦ ਪਾਈਪਰਾਈਨ ਤੱਤ ਭੋਜਨ ਪਚਾਉਣ ’ਚ ਮਦਦ ਕਰਦਾ ਹੈ ਤੇ ਪੇਟ ਦੀਆਂ ਕਈ ਬਿਮਾਰੀਆਂ ਠੀਕ ਕਰਨ ’ਚ ਵੀ ਕਾਰਗਰ ਹੈ। ਇਹ ਪੇਟ ’ਚ ਪਾਏ ਜਾਣ ਵਾਲੇ ਹਾਈਡ੍ਰੋਕਲੋਰਿਕ ਐਸਿਡ ਦਾ ਰਸਾਅ ਤੇਜ਼ ਕਰਦਾ ਹੈ ਤਾਂ ਜੋ ਪਾਚਨ ਕਿਰਿਆ ਵਧੀਆ ਰਹੇ। ਪਾਈਪਲਾਈਨ ਤੱਤ ਕੈਂਸਰ ਤੋਂ ਬਚਾਅ ’ਚ ਵੀ ਕੰਮ ਆਉਂਦਾ ਹੈ।’ ਅਜਿਹਾ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਬਲੱਡ ਪ੍ਰੈਸ਼ਰ ਵਧਣ ’ਤੇ 1 ਗਿਲਾਸ ਪਾਣੀ ’ਚ ਅੱਧਾ ਚਮਚ ਕਾਲੀ ਮਿਰਚ ਦਾ ਪਾਊਡਰ ਪਾ ਕੇ ਪੀਓ, ਤਾਂ ਇਹ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਕਾਲੀ ਮਿਰਚ ਬਲੱਡ ਸ਼ੂਗਰ ਕੰਟਰੋਲ ਕਰਨ, ਪਾਚਨ ਸਿਸਟਮ ਮਜ਼ਬੂਤ ਕਰਨ, ਦਿਲ ਤੇ ਅੰਤੜੀ ਦੀ ਇਨਫੈਕਸ਼ਨ ’ਚ ਕਾਫ਼ੀ ਕਾਰਗਰ ਹੈ।’ ਤੁਸੀਂ ਖਾਣੇ ਤੋਂ ਲੈ ਕੇ ਚਾਹ ’ਚ ਕਾਲੀ ਮਿਰਚ ਦਾ ਇਸਤੇਮਾਲ ਕਰ ਕੇ ਇਸ ਦਾ ਸੇਵਨ ਕਰ ਸਕਦੇ ਹੋ।