ਪੂਰੀ ਦੁਨੀਆ ’ਚ ਵਸਦੇ ਸਿੱਖ ਭਾਈ ਅੰਮ੍ਰਿਤਪਾਲ ਸਿੰਘ ਨਾਲ

ਪੂਰੀ ਦੁਨੀਆ ’ਚ ਵਸਦੇ ਸਿੱਖ ਭਾਈ ਅੰਮ੍ਰਿਤਪਾਲ ਸਿੰਘ ਨਾਲ

ਸਰਕਾਰ ਸਿੱਖਾਂ ਨੂੰ ਲਵਾਰਿਸ ਨਾ ਸਮਝੇ, ਖਾਲਿਸਤਾਨ ਕਮਾਂਡੋ ਫੋਰਸ ਵਲੋਂ ਸਖਤ ਤਾੜਨਾ : ਸ੍ਰ. ਹਰਿਮੰਦਰ ਸਿੰਘ ਸਮਾਣਾ
ਮਨਟੀਕਾ/ਕੈਲੀਫੋਰਨੀਆ : ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਪੰਜਾਬ ਵਿੱਚ ਇਕ ਸਾਜ਼ਿਸ਼ ਤਹਿਤ ਫੈਲਾਏ ਨਸ਼ੇ ਖਿਲਾਫ਼ ਲੜ ਰਹੇ ਗੁਰੂਆਂ ਦੀ ਸਿਰਜੀ ਧਰਤੀ ਉਪਰ ਅੰਮ੍ਰਿਤ ਛਕਾ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਰਹੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸੈਂਕੜੇ ਨੌਜਵਾਨਾਂ ਖਿਲਾਫ਼ ਜਾਲਮਾਨਾ ਵਤੀਰਾ ਅਖਤਿਆਰ ਕਰਕੇ ਸਿੱਖਾਂ ਦੇ ਦੁਸ਼ਮਣਾਂ ਨੇ ਪੰਜਾਬ ਨੂੰ ਇੱਕ ਵਾਰ ਮੁੜ ਨਰਕ ਵਿਚ ਧੱਕ ਦਿੱਤਾ ਹੈ। ਭਾਈ ਅੰਮ੍ਰਿਤਪਾਲ ਸਿੰਘ ਅਤੇ ਸੈਂਕੜੇ ਸਿੱਖਾਂ ਨੂੰ ਕਾਲੇ ਕਾਨੂੰਨਾਂ ਤਹਿਤ ਕਾਲੇ ਪਾਣੀਆਂ ’ਚ ਭੇਜਿਆ ਜਾ ਰਿਹਾ ਹੈ। ਸਿੱਖਾਂ ਉਪਰ ਅਸਿਹ ਤੇ ਅਕਿਹ ਤਸ਼ੱਦਦ ਕੀਤਾ ਜਾ ਰਿਹਾ ਹੈ। ਅਸੀਂ ਖਾਲਿਸਤਾਨ ਕਮਾਂਡੋ ਫੋਰਸ ਵਲੋਂ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਸਿੱਖਾਂ ਨੂੰ ਲਵਾਰਿਸ ਨਾ ਸਮਝਿਆ ਜਾਵੇ। ਅਸੀਂ 21 ਦੀ 31 ਭਾਜੀ ਮੋੜਨਾ ਜਾਣਦੇ ਹਾਂ। ਅਸੀਂ ਮੰਗ ਕਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਸਿੱਖਾਂ ਨੂੰ ਫੌਰਨ ਰਿਹਾਅ ਕੀਤਾ ਜਾਵੇ। ਜੇਕਰ ਅੰਮ੍ਰਿਤਪਾਲ ਸਿੰਘ ਨੂੰ ਕੁਝ ਹੋਇਆ ਤਾਂ ਸਰਕਾਰ ਨੂੰ ਇਸਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।