ਪੂਰੀ ਦੁਨੀਆ ’ਚ ਵਸਦੇ ਸਿੱਖਾਂ ਲਈ ਮਾਣ ਵਾਲੀ ਗੱਲ

ਪੂਰੀ ਦੁਨੀਆ ’ਚ ਵਸਦੇ ਸਿੱਖਾਂ ਲਈ ਮਾਣ ਵਾਲੀ ਗੱਲ

ਨਿੱਕੀ ਹੈਲੀ ਰੰਧਾਵਾ ਅਮਰੀਕਨ ਪ੍ਰੈਜ਼ੀਡੈਂਟ 2024 ਦੀ ਉਮੀਦਵਾਰ
ਲਿਵਰਮੋਰ/ਕੈਲੀਫੋਰਨੀਆ : ਦੁਨੀਆ ਭਰ ’ਚ ਵਸਦੇ ਸਿੱਖਾਂ ਅਤੇ ਸਮੁੱਚੇ ਭਾਰਤੀਆਂ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਸਿੱਖਾਂ ਦੀ ਧੀ ਨਿੱਕੀ ਹੈਲੀ ਰੰਧਾਵਾ 2024 ’ਚ ਅਮਰੀਕਾ ਦੀਆਂ ਹੋ ਰਹੀਆਂ ਚੋਣਾਂ ’ਚ ਉਮੀਦਵਾਰ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਜਦੋਂ ਜਦੋਂ ਨਿੱਕੀ ਹੈਲੀ ਰੰਧਾਵਾ ਸਾਉਥ ਕੈਰੋਲੀਨਾ ਦੀ ਗਵਰਨਰ ਬਣੀ ਸੀ ਤਾਂ ਸਹੁੰ ਚੁੱਕ ਸਮਾਗਮ ਸਮੇਂ ਉਸਦੇ ਪਿਤਾ ਲੱਗ ਬੰਨ੍ਹਕੇ ਨਾਲ ਖੜ੍ਹੇ ਸਨ। ਉਸ ਸਮੇਂ ਦੀ ਫੋਟੋ ਅਸੀਂ ਲਗਾ ਰਹੇ ਹਾਂ। ਭਾਵੇਂ ਸਿੱਖਾਂ ਦੀ ਆਬਾਦੀ ਅਮਰੀਕਾ ’ਚ ਸਿਰਫ਼ 8 ਲੱਖ ਹੈ ਪਰ ਸਿੱਖਾਂ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ। ਕੈਨੇਡਾ ’ਚ ਸਿੱਖ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਹਨ ਅਤੇ ਅਮਰੀਕਾ ’ਚ ਵੀ ਸਿੱਖ ਹੁਣ ਵੱਡੇ ਪੱਧਰ ਉਪਰ ਸਿਆਸਤ ’ਚ ਆ ਰਹੇ ਹਨ। ਅਮਰੀਕਾ ’ਚ ਬਹੁਤੇ ਸ਼ਹਿਰਾਂ ’ਚ ਸਿੱਖ, ਪੰਜਾਬੀ ਵੱਡੇ ਅਹੁਦਿਆਂ ਉਪਰ ਚੋਣਾਂ ਜਿੱਤ ਕੇ ਪਹੁੰਚ ਚੁੱਕੇ ਹਨ ਪਰ ਨਿੱਕੀ ਹੈਲੀ ਦਾ ਪ੍ਰੈਜ਼ੀਡੈਂਟ ਲਈ ਉਮੀਦਵਾਰ ਬਣਨਾ ਵੱਡੇ ਮਾਣ ਵਾਲੀ ਗੱਲ ਹੈ।