ਪੀਲੀਏ ਦੇ ਰੋਗ ਵਿੱਚ ਲਾਭਦਾਇਕ ਐ ਕੱਚੇ ਕਰੇਲੇ ਦਾ ਜੂਸ

ਪੀਲੀਏ ਦੇ ਰੋਗ ਵਿੱਚ ਲਾਭਦਾਇਕ ਐ ਕੱਚੇ ਕਰੇਲੇ ਦਾ ਜੂਸ

ਕਰੇਲੇ ਦੇ ਗੁੱਦੇ ਨੂੰ ਅੱਧਾ ਘੰਟਾ ਪਾਣੀ ’ਚ ਪਾ ਕੇ ਉਬਾਲੋ। ਇਸ ਪਾਣੀ ’ਚ ਪੈਰ ਡੁਬੋ ਕੇ ਬੈਠਣ ਨਾਲ ਸ਼ੂਗਰ ਕੰਟਰੋਲ ’ਚ ਰਹਿੰਦੀ ਹੈ।ਪੀਲੀਏ ਦੇ ਰੋਗ ਵਿਚ ਕਰੇਲੇ ਦੇ ਫਾਇਦੇ-ਕੱਚੇ ਕਰੇਲੇ ਦਾ ਜੂਸ ਕੱਢ ਲਵੋ ਅਤੇ ਇਸ ਵਿਚ ਥੋੜਾ ਪਾਣੀ ਮਿਲਾ ਲਵੋ ਹੁਣ ਇਸਦਾ ਸੇਵਨ ਕਰੋ ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ-ਜੇਕਰ ਤੁਸੀਂ ਅੱਖਾਂ ਦੇ ਰੋਗਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਕਰੇਲੇ ਦਾ ਹਰ-ਰੋਜ ਸੇਵਨ ਕਰੋ ਇਸ ਵਿਚ ਵਿਟਾਮਿਨ 1 ਅਤੇ ਕੈਰੋਟੀਨ ਹੁੰਦੀ ਹੈ ਜੋ ਅੱਖਾਂ ਦੇ ਲਈ ਬਹੁਤ ਲਾਭਕਾਰ ਹੁੰਦੀ ਹੈ ਉਲਟੀ, ਦਸਤ ਅਤੇ ਹੈਜੇ ਕਰੇਲੇ ਦੇ ਫਾਇਦੇ-ਕਰੇਲੇ ਦਾ ਰਸ ਕੱਢ ਲਵੋ ਹੁਣ ਇਸ ਵਿਚ ਥੋੜਾ ਪਾਣੀ ਅਤੇ ਚੁੱਟਕੀ ਭਰ ਕਲਾ ਨਮਕ ਮਿਲਾ ਲਵੋ ਇਸਨੂੰ ਪੀਣ ਨਾਲ ਤੁਹਾਨੂੰ ਆਰਾਮ ਮਿਲੇਗਾ।

ਚਰਬੀ ਘੱਟ ਕਰੇ – ਘੱਟ ਤੇਲ ’ਚ ਬਣੀ ਕਰੇਲੇ ਦੀ ਸਬਜੀ ਅਤੇ ਉਬਲਿਆ ਕਰੇਲਾ, ਕਰੇਲੇ ਦਾ ਜੂਸ ਸਰੀਰ ’ਚੋਂ ਚਰਬੀ ਦੀ ਮਾਤਰਾ ਘੱਟ ਕਰਦਾ ਹੈ। ਮੋਟਾਪੇ ’ਚ ਨਿੰਬੂ ਦੇ ਰਸ ਨਾਲ ਕਰੇਲਾ ਲੈਣਾ ਲਾਭ ਦਿੰਦਾ ਹੈ। ਦਮਾ – ਦਮਾ ਹੋਣ ਦੀ ਸਥਿਤੀ ’ਚ ਦੋ ਚਮਚ ਕਰੇਲੇ ਦਾ ਰਸ, ਤੁਲਸੀ ਦੇ ਪੱਤਿਆਂ ਦਾ ਰਸ ਅਤੇ ਸ਼ਹਿਦ ਨੂੰ ਮਿਲਾ ਕੇ ਰਾਤ ਨੂੰ ਪੀਣ ਨਾਲ ਫਾਇਦਾ ਹੁੰਦਾ ਹੈ। ਮੂੰਹ ਦੇ ਛਾਲੇ – ਇਸ ਸਮੱਸਿਆ ’ਚ ਕਰੇਲੇ ਦਾ ਰਸ ਨਾਲ ਕੁਰਲੀ ਕਰੋ ਜਾਂ ਕਰੇਲੇ ਦੇ ਗੁੱਦੇ ਦਾ ਲੇਪ ਮਸੂੜਿਆਂ ’ਤੇਲਗਾ ਸਕਦੇ ਹੋ। ਪੇਟ ਦੇ ਕੀੜੇ – ਕਰੇਲੇ ਦੀਆਂ ਪੱਤੀਆਂ ਦੇ ਰਸ ਨਾਲ ਇਕ ਗਿਲਾਸ ਲੱਸੀ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
ਗਠੀਏ ਦੀ ਬਿਮਾਰੀ ਵਿਚ ਕਰੇਲੇ ਦੇ ਫਾਇਦੇ-ਕਰੇਲਾ ਜਾਂ ਉਸਦੇ ਪੱਤਿਆਂ ਦਾ ਰਸ ਕੱਢ ਕੇ ਗਰਮ ਕਰੋ ਫਿਰ ਉਸ ਰਸ ਨੂੰ ਸੋਜ ਜਾਂ ਦਰਦ ਵਾਲੀ ਜਗਾ ਤੇ ਲਗਾਓ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਅਤੇ ਹਰ-ਰੋਜ ਆਪਣੇ ਭੋਜਨ ਵਿਚ ਕਰੇਲੇ ਨੂੰ ਜਰੂਰ ਸ਼ਾਮਿਲ ਕਰੋ