ਪਟਿਆਲਾ: ਬਡੂੰਗਰ ਦੀ ਪੋਤੀ ਦੇ ਵਿਆਹ ’ਚ ਪੁੱਜੇ ਸੁਖਬੀਰ ਬਾਦਲ

ਪਟਿਆਲਾ: ਬਡੂੰਗਰ ਦੀ ਪੋਤੀ ਦੇ ਵਿਆਹ ’ਚ ਪੁੱਜੇ ਸੁਖਬੀਰ ਬਾਦਲ

ਪਟਿਆਲਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਕਈ ਹੋਰ ਅਕਾਲੀ ਆਗੂ ਅੱਜ ਇੱਥੇ ਮੈਰਿਜ ਪੈਲੇਸ ’ਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੀ ਪੋਤੀ ਦੇ ਵਿਆਹ ਵਿੱਚ ਪੁੱਜੇ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਅਗਜ਼ੈਕਟਿਵ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਜਰਨੈਲ ਕਰਤਾਰਪੁਰ, ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਬਿੱਟੂ ਚੱਠਾ, ਅਕਾਲੀ ਦਲ ਦੇ ਜਨਰਲ ਸਕੱਤਰ ਰਾਜੂ ਖੰਨਾ ਅਤੇ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਸਮੇਤ ਕਈ ਹੋਰ ਵੀ ਹਾਜ਼ਰ ਸਨ।