ਨੇਤਨਯਾਹੂ ਨਾਲ ਮੀਟਿੰਗ ਕਰੇਗੀ ਕਮਲਾ ਹੈਰਿਸ, ਦੱਸੇਗੀ- ਯੁੱਧ ਖ਼ਤਮ ਕਰਨ ਦਾ ਸਮਾਂ ਆ ਗਿਆ

ਨੇਤਨਯਾਹੂ ਨਾਲ ਮੀਟਿੰਗ ਕਰੇਗੀ ਕਮਲਾ ਹੈਰਿਸ, ਦੱਸੇਗੀ- ਯੁੱਧ ਖ਼ਤਮ ਕਰਨ ਦਾ ਸਮਾਂ ਆ ਗਿਆ

ਵਾਸ਼ਿੰਗਟਨ : ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਇਕ ਸਹਿਯੋਗੀ ਨੇ ਕਿਹਾ ਕਿ ਹੈਰਿਸ ਇਸ ਹਫ਼ਤੇ ਵ੍ਹਾਈਟ ਹਾਊਸ ਵਿਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਦੱਸਣਗੇ ਕਿ ਯੁੱਧ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਹਾਲਾਂਕਿ ਉਹ ਨੇਤਨਯਾਹੂ ਦੁਆਰਾ ਸੰਬੋਧਿਤ ਕੀਤੇ ਜਾਣ ਵਾਲੇ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਦੀ ਪ੍ਰਧਾਨਗੀ ਨਹੀਂ ਕਰ ਸਕੇਗੀ।
ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੈਰਿਸ ਦੇ ਇੱਕ ਸਹਿਯੋਗੀ ਨੇ ਪੀ.ਟੀ.ਆਈ ਨੂੰ ਦੱਸਿਆ, “ਉਪ ਰਾਸ਼ਟਰਪਤੀ ਇਸ ਹਫ਼ਤੇ ਵ?ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਮੁਲਾਕਾਤ ਕਰ ਰਹੇ ਹਨ। ਇਹ ਬੈਠਕ ਰਾਸ਼ਟਰਪਤੀ ਬਾਈਡੇਨ ਦੀ ਯੋਜਨਾਬੱਧ ਬੈਠਕ ਤੋਂ ਵੱਖਰੀ ਹੋਵੇਗੀ। ਉਪ ਰਾਸ਼ਟਰਪਤੀ 24 ਜੁਲਾਈ ਨੂੰ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਲਈ ਇੰਡੀਆਨਾਪੋਲਿਸ ਦੀ ਯਾਤਰਾ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਕਾਂਗਰਸ ਦੇ ਸੰਯੁਕਤ ਸੈਸ਼ਨ ਲਈ ਪਹਿਲਾਂ ਤੋਂ ਨਿਰਧਾਰਤ ਸੰਬੋਧਨ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਹੈਰਿਸ ਦੇ ਸਹਿਯੋਗੀ ਨੇ ਕਿਹਾ, “ਇਹ ਉਮੀਦ ਹੈ ਕਿ ਉਪ ਰਾਸ਼ਟਰਪਤੀ ਦੱਸਣਗੇ ਨੇਤਨਯਾਹੂ ਕਿ ਹੁਣ ਸਮਾਂ ਆ ਗਿਆ ਹੈ ਕਿ ਯੁੱਧ ਨੂੰ ਇਸ ਤਰੀਕੇ ਨਾਲ ਖ਼ਤਮ ਕੀਤਾ ਜਾਵੇ ਕਿ ਇਜ਼ਰਾਈਲ ਸੁਰੱਖਿਅਤ ਹੋਵੇ, ਸਾਰੇ ਬੰਧਕਾਂ ਰਿਹਾਅ ਹੋਣ, ਗਾਜ਼ਾ ਵਿੱਚ ਫਲਸਤੀਨੀ ਨਾਗਰਿਕਾਂ ਦਾ ਦੁੱਖ ਖਤਮ ਹੋਵੇ ਅਤੇ ਫਲਸਤੀਨੀ ਲੋਕ ਆਪਣੇ ਸਨਮਾਨ, ਆਜ਼ਾਦੀ ਅਤੇ ਸਵੈ-ਨਿਰਣੇ ਦੇ ਅਧਿਕਾਰ ਦਾ ਆਨੰਦ ਮਾਣਨ।’
ਨੇਤਨਯਾਹੂ ਦਾ ਬੁੱਧਵਾਰ ਨੂੰ ਅਮਰੀਕੀ ਕਾਂਗਰਸ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਿਤ ਕਰਨ ਦਾ ਪ੍ਰੋਗਰਾਮ ਹੈ। ਅਮਰੀਕੀ ਸੰਸਦ ਨੂੰ ਨੇਤਨਯਾਹੂ ਦਾ ਇਹ ਚੌਥਾ ਸੰਬੋਧਨ ਹੈ, ਜੋ ਅਮਰੀਕੀ ਕਾਂਗਰਸ ਨੂੰ ਕਿਸੇ ਵੀ ਵਿਦੇਸ਼ੀ ਨੇਤਾ ਦਾ ਸਭ ਤੋਂ ਵੱਧ ਸੰਬੋਧਨ ਹੋਵੇਗਾ। ਉਪ ਰਾਸ਼ਟਰਪਤੀ ਆਮ ਤੌਰ ’ਤੇ ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਦੀ ਪ੍ਰਧਾਨਗੀ ਕਰਦਾ ਹੈ। ਅਮਰੀਕੀ ਕਾਂਗਰਸ ਦੇ ਸਪੀਕਰ ਮਾਈਕ ਜੌਹਨਸਨ ਨੇ ਸੰਬੋਧਨ ’ਚ ਸ਼ਾਮਲ ਨਾ ਹੋਣ ’ਤੇ ਹੈਰਿਸ ਦੀ ਆਲੋਚਨਾ ਕੀਤੀ ਹੈ। ’ਦਿ ਨਿਊਯਾਰਕ ਟਾਈਮਜ਼’ ਦੇ ਅਨੁਸਾਰ ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੇ ਸੰਭਾਵੀ ਉਮੀਦਵਾਰ ਵਜੋਂ ਆਪਣੇ ਪਹਿਲੇ ਹਫ਼ਤੇ ਹੈਰਿਸ ਨੂੰ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਵਾਸ਼ਿੰਗਟਨ ਦੇ ਅਧਿਕਾਰਤ ਦੌਰੇ ਦੇ ਮੱਦੇਨਜ਼ਰ ਅਮਰੀਕੀ ਵਿਦੇਸ਼ ਨੀਤੀ ਵਿੱਚ ਸਭ ਤੋਂ ਵੱਧ ਸਿਆਸੀ ਤੌਰ ’ਤੇ ਵੰਡਣ ਵਾਲੇ ਮੁੱਦੇ ਦਾ ਸਾਹਮਣਾ ਕਰਨਾ ਪਵੇਗਾ।