ਨਿੱਝਰ ਦੀ ਹੱਤਿਆ ਦੀ ਜਾਂਚ ਜਾਰੀ: ਕੈਨੇਡਾ ਪੁਲੀਸ

ਨਿੱਝਰ ਦੀ ਹੱਤਿਆ ਦੀ ਜਾਂਚ ਜਾਰੀ: ਕੈਨੇਡਾ ਪੁਲੀਸ

ਵਾਸ਼ਿੰਗਟਨ-ਖਾਲਿਸਤਾਨ ਪੱਖੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਕੈਨੇਡਾ ਵਿਚ ਸਰਗਰਮੀ ਨਾਲ ਚੱਲ ਰਹੀ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨੇ ਇਹ ਜਾਣਕਾਰੀ ਦਿੱਤੀ। ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਨਿੱਝਰ ਦੀ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਨੇ 2020 ਵਿੱਚ ਨਿੱਝਰ (45) ਨੂੰ ਅਤਵਿਾਦੀ ਐਲਾਨਿਆਂ ਸੀ। ਉਸ ਦੇ ਕਤਲ ਦੀ ਜਾਂਚਆਰਸੀਐੱਮਪੀ ਦੀ ਸਾਂਝੀ ਮਨੁੱਖੀ ਹੱਤਿਆ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਹੈ। ਆਈਐੱਚਆਈਟੀ ਦੇ ਬੁਲਾਰੇ ਸਾਰਜੈਂਟ ਟਿਮੋਥੀ ਪਿਰੋਟੀ ਨੇ ਦੱਸਿਆ, ‘ਅਸੀਂ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਬੰਧਤ ਰਿਪੋਰਟਾਂ ਤੋਂ ਜਾਣੂ ਹਾਂ ਤੇ ਕੇਸ ਸਰਗਰਮ ਜਾਂਚ ਅਧੀਨ ਹੈ, ਮੈਂ ਇਕੱਠੇ ਕੀਤੇ ਵਿਸ਼ੇਸ਼ ਸਬੂਤਾਂ ‘ਤੇ ਟਿੱਪਣੀ ਕਰਨ ਵਿੱਚ ਅਸਮਰੱਥ ਹਾਂ।’