ਨਿਊਯਾਰਕ ’ਚ ਨਫਰਤੀ ਹਿੰਸਾ ਦੀਆਂ ਘਟਨਾਵਾਂ ਦੇ ਸ਼ਿਕਾਰ ਸੱਜਣ ਸਿੰਘ ਦੇ ਘਰ ਪੁੱਜੇ ਧਰਮ  ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਰਮਜੀਤ  ਸਿੰਘ ਸਰੋਆ ਹਾਲ ਪੁੱਛਣ ਲਈ ਪੁੱਜੇ

ਨਿਊਯਾਰਕ ’ਚ ਨਫਰਤੀ ਹਿੰਸਾ ਦੀਆਂ ਘਟਨਾਵਾਂ ਦੇ ਸ਼ਿਕਾਰ ਸੱਜਣ ਸਿੰਘ ਦੇ ਘਰ ਪੁੱਜੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਰਮਜੀਤ ਸਿੰਘ ਸਰੋਆ ਹਾਲ ਪੁੱਛਣ ਲਈ ਪੁੱਜੇ


ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਨਿਊ ਯਾਰਕ ਦੇ ਰਿਚਮੰਡ ਹਿੱਲ ਵਿੱਚ ਪਿਛਲੇ ਦਿਨੀ ਲਗਾਤਾਰ ਸਿੱਖਾਂ ਨਾਲ ਨਫਰਤੀ ਹਿੰਸਾ ਦੀਆਂ ਘਟਨਾਵਾਂ ਦੇ ਸ?ਿਕਾਰ ਸੱਜਣ ਸਿੰਘ ਦੇ ਘਰ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ ਹਾਲ ਪੁੱਛਣ ਲਈ ਪੁੱਜੇ ਉੱਨਾਂ ਪਰਿਵਾਰ ਤੋਂ ਘਟਨਾ ਸਬੰਧੀ ਪੂਰੇ ਵੇਰਵੇ ਪ੍ਰਾਪਤ ਕੀਤੇ। ਇਸ ਮੌਕੇ ਉਹਨਾਂ ਨਾਲ ਗੁਰਦੁਆਰਾ ਸਿੱਖ ਕਲਚਰਲ ਸੁਸਇਟੀ ਦੇ ਜਨਤਕ ਅਤੇ ਵਿਦੇਸ ਮਾਮਲਿਆਂ ਦੇ ਚੇਅਰਮੈਨ ਹਰਪ੍ਰੀਤ ਸਿੰਘ ਤੂਰ ਵੀ ਸਨ। ਮੁਲਾਕਾਤ ਤੋਂ ਬਾਅਦ ਡਾ ਪਰਮਜੀਤ ਸਿੰਘ ਸਰੋਆ ਨੇ ਦੱਸਿਆ ਕਿ ਪਰਿਵਾਰ ਨੇ ਸ੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਦੋਨੋ ਦੋਸੀਆਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਜਲਦੀ ਦੂਜਾ ਵੀ ਪੁਲਸ ਦੀ ਗਿ੍ਰਫਤ ਵਿੱਚ ਹੋਵੇਗਾ ਉਹਨਾਂ ਦੱਸਿਆ ਕਿ ਸੱਜਣ ਸਿੰਘ ਦੇ ਸਿਰ ਵਿੱਚ ਕਾਫੀ ਸੱਟਾਂ ਹਨ। ਉਹਨਾਂ ਦੱਸਿਆ ਕਿ ਨਿਊਯਾਰਕ ਪ੍ਰਸਾਸਨ ਇਹਨਾ ਘਟਨਾਵਾਂ ਨੂੰ ਕਾਫੀ ਗੰਭੀਰਤਾ ਨਾਲ ਲੈ ਰਿਹਾ ਅਤੇ ਅਜਿਹਾ ਮਹੌਲ ਸਿਰਜਿਆ ਜਾ ਰਿਹਾ ਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਵਾਪਰਨ। ਇਸ ਮੌਕੇ ਸੱਜਣ ਸਿੰਘ ਦੀ ਧਰਮ ਪਤਨੀ ਕਮਲਜੀਤ ਕੌਰ ਅਤੇ ਪਰਿਵਾਰਕ ਮੈਂਬਰ ਹਾਜਰ ਸਨ। ਉਕਤ ਪੱਤਰਕਾਰ ਨਾਲ ਘਟਨਾ ਦੇ ਸ਼ਿਕਾਰ ਸੱਜਣ ਸਿੰਘ ਗੱਲਬਾਤ ਕਰਦਿਆਂ ਦੱਸਿਆ ਕਿ ਦੂਸਰੇ ਬਜੁਰਗ ਜਿਨ੍ਹਾਂ ਨਾਲ ਪਹਿਲਾ ਘਟਨਾ ਵਾਪਰੀ ਸੀ ਉਸਦੇ ਦੋਸੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਭਾਵੇਂ ਉਹ ਬਜੁਰਗ ਇਡੀਆ ਚਲੇ ਗਏ ਹਨ ਪਰ ਸਥਾਨਕ ਭਾਈਚਾਰ ਉਸਦਾ ਕੇਸ ਪੈਰਵਾਈ ਨਾਲ ਲੜੇਗਾ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ ਨੇ ਇਸ ਮੌਕੇ ਦੱਸਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਹੀਲੇ ਵਸੀਲੇ ਪੀੜਤ ਪਰਿਵਾਰਾਂ ਨਾਲ ਖੜੀ ਹੈ ਤੇ ਜੋ ਸੰਭਵ ਹੋਇਆ ਕੀਤਾ ਜਾਵੇਗਾ। ਇਸ ਮੌਕੇ ਉਨਾਂ ਸੱਜਣ ਸਿੰਘ ਦੀ ਧਰਮ ਪਤਨੀ ਕਮਲਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸੋਮਣੀ ਕਮੇਟੀ ਵਲੋਂ ਇਹ ਮੁੱਦਾ ਕੋਮਾਂਤਰੀ ਪੱਧਰ ਤੇ ਉਠਾਉਣ ਲਈ ਵਿਸੇਸ ਧੰਨਵਾਦ ਕੀਤਾ।