ਨਾਵਲ ‘ਹਾਵਾਲਾਤ’ ’ਤੇ ਮੈਹਦੇਆਣਾ ਸਾਹਿਬ ’ਚ ਹੋਈ ਵਿਚਾਰ ਗੋਸ਼ਟੀ ਯਾਦਗਾਰੀ ਰਹੀ

ਨਾਵਲ ‘ਹਾਵਾਲਾਤ’ ’ਤੇ ਮੈਹਦੇਆਣਾ ਸਾਹਿਬ ’ਚ ਹੋਈ ਵਿਚਾਰ ਗੋਸ਼ਟੀ ਯਾਦਗਾਰੀ ਰਹੀ

ਡਾਇਰੈਕਟਰ ਜਨਜੋਤ, ਮਿੱਤਰ ਸੈਨ ਮੀਤ, ਡਾ. ਸਵਰਾਜ, ਸੂਫ਼ੀ, ਤਲਵੰਡੀ ਵਰਗੇ ਦਿੱਗ਼ਜ਼ ਲੇਖਕਾਂ ਨੇ ਭਾਰੀ ਹਾਜ਼ਰੀ
ਮਿੱਤਰ ਸੈਨ ਮੀਤ ਨੇ ਜਸਵੰਤ ਕੰਵਲ ਦੇ ‘ਲਹੂ ਦੀ ਲੋਅ’, ਆਪਣੇ ‘ਤਫ਼ਤੀਸ਼’ ਨਾਵਲ ਨਾਲ ‘ਹਾਵਾਲਾਤ’ ਦੀ ਤੁਲਨਾ ਕੀਤੀ

ਸ੍ਰੀ ਮੈਹਦੇਆਣਾ ਸਾਹਿਬ (ਸਾਡੇ ਲੋਕ ਬਿਊਰੋ)- ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਵਲੋਂ ਲੇਖਕ ਜਸਵਿੰਦਰ ਸਿੰਘ ਛਿੰਦਾ ਦੇ ਪਲੇਠੇ ਨਾਵਲ ‘ਹਵਾਲਾਤ’ ’ਤੇ ਦਸਮੇਸ਼ ਪਬਲਿਕ ਸੀ. ਸੈ. ਸਕੂਲ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਰੱਖਿਆ ਗੋਸ਼ਟੀ ਸਮਾਗਮ ਬੇਹੱਦ ਪ੍ਰਭਾਵਸ਼ਾਲੀ ਤੇ ਯਾਦਗਾਰੀ ਹੋ ਨਿਬੜਿਆ। ਸਮਾਗਮ ’ਚ ਪ੍ਰਸਿੱਧ ਫ਼ਿਲਮੀ ਡਾਇਰੈਕਟਰ ਜਨਜੋਤ ਸਿੰਘ (ਚੱਲ ਮੇਰਾ ਪੁੱਤ) ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਕੀਤੀ ਅਤੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਤੇ ਪ੍ਰੋ: ਰਮਨਪ੍ਰੀਤ ਕੌਰ ਚੌਹਾਨ ਨੇ ਪੇਪਰ ਰੀਡਰ ਵਜੋਂ ਸਮੂਲੀਅਤ ਕੀਤੀ, ਜਦਕਿ ਸ੍ਰੋਮਣੀ ਗੀਤਕਾਰ ਅਮਰੀਕ ਸਿੰਘ ਤਲਵੰਡੀ, ਫ਼ਿਲਮੀ ਅਦਾਕਾਰ ਨਰਿੰਦਰਪਾਲ ਸਿੰਘ ਨੀਨਾ, ਅੰਮਿ੍ਰਤਪਾਲ ਸਿੰਘ, ਸ਼ਾਇਰ ਅਮਰ ਸੂਫ਼ੀ, ਪਿ੍ਰੰ. ਡਾ. ਗੁਰਮੀਤ ਸਿੰਘ (ਨੈਸ਼ਨਲ ਐਵਾਰਡੀ), ਪ੍ਰੋ. ਗੁਰਦੇਵ ਸਿੰਘ ਸੰਦੌੜ, ਪਿ੍ਰੰ. ਬਲਵੰਤ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਵਿਚ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਆਏ ਸਮੂਹ ਮਹਿਮਾਨਾਂ ਸਾਹਿਤਾਕਾਰਾਂ, ਫਿਲਮਕਾਰਾਂ ਨੂੰ ਜੀ ਆਇਆਂ ਆਖਿਆ, ਇਸ ਉਪਰੰਤ ਪੇਪਰ ਪੜ੍ਹਦਿਆਂ ਡਾ. ਸਵਰਾਜ ਸਿੰਘ ਨੇ ਇਸ ਨਾਵਲ ‘ਹਵਾਲਾਤ’ ਨੂੰ ਸ੍ਰੀ ਗੁਰੂ ਨਾਨਕ ਦੇ ਸਿੱਖ ਫ਼ਲਸਫੇ ਦਾ ਸੁਨੇਹਾ ਦੱਸਿਆ। ਉਨਾਂ੍ਹ ਕਿਹਾ ਕੇ ਇਹ ਨਾਵਲ ਸਮੇਂ ਦੀ ਇਕ ਕਹਾਣੀ ਤਾਂ ਕਹਿੰਦਾ ਹੀ ਹੈ ਪਰ ਨਾਵਲ ਅੰਦਰ ਬਹੁਪੱਖੀ ਸਾਰਥਕ ਸੁਨੇਹੇ ਵੀ ਹਨ ਜੋ ਨਿਰੋਏ ਸਮਾਜ ਦੀ ਸਿਰਜਣਾ ਦਾ ਪ੍ਰਤੀਕ ਹਨ। ਪ੍ਰੋ. ਰਮਨਪ੍ਰੀਤ ਕੌਰ ਚੌਹਾਨ ਨੇ ਆਪਣੇ ਪਰਚੇ ’ਚ ਜਿੱਥੇ ਨਾਵਲ ਦੇ ਸਮਾਜਿਕ ਪਹਿਲੂਆਂ ’ਤੇ ਚਾਨਣਾ ਪਾਉਂਦਿਆਂ ਪਾਠਕਾਂ ਨੂੰ ਆਪਣੇ ਨਾਲ ਜੋੜਣ ਦੀ ਖਿੱਚ ਪੈਦਾ ਕਰਨ ਦੀ ਲੇਖਕ ਦੀ ਕਲਾ ਦੀ ਦਾਦ ਦਿੱਤੀ, ਉੱਥੇ ਉਨਾਂ੍ਹ ਨੇ ਕੁਝ ਨਜ਼ਰੀ ਪਈਆਂ ਊਣਤਾਈਆਂ ਦਾ ਜ਼ਿਕਰ ਵੀ ਕੀਤਾ। ਨਾਵਲਕਾਰ ਮਿੱਤਰ ਸੈਨ ਮੀਤ ਨੇ ਨਾਵਲ ‘ਹਵਾਲਾਤ’ ਦਾ ਜ਼ਿਕਰ ਕਰਦਿਆਂ ਕਿਹਾ ਕੇ ਪੁਲਸ ਪ੍ਰਸ਼ਾਸ਼ਨ ਸਬੰਧੀ ਜਗਰਾਉਂ ਹਲਕੇ ਦੇ 20 ਕਿਲੋਮੀਟਰ ਦੇ ਘੇਰੇ ’ਚ ਲਿਖੇ ਤਿੰਨ ਨਾਵਲ ਅਹਿਮ ਹਨ। ਜਿਸ ਵਿਚ ਢੁੱਡੀਕੇ ਦੀ ਧਰਤੀ ’ਤੇ ਲਿਖਿਆ ਜਸਵੰਤ ਸਿੰਘ ਕੰਵਲ ਦਾ ਨਾਵਲ ‘ਲਹੂ ਦੀ ਲੋਅ’ ਉਨਾਂ੍ਹ ਦਾ ਆਪਣਾ ਜਗਰਾਉਂ ’ਚ ਬੈਠ ਕੇ ਲਿਖਿਆ ‘ਤਫ਼ਤੀਸ਼’ ਨਾਵਲ ਅਤੇ ਹੁਣ ਦੇਹੜਕੇ ਪਿੰਡ ਦੀ ਕਹਾਣੀ ਬਣ ਕੇ ਉਭਰਿਆ ਜਸਵਿੰਦਰ ਸਿੰਘ ਛਿੰਦਾ ਦਾ ਲਿਖਿਆ ‘ਹਾਵਾਲਾਤ’ ਨਾਵਲ ਹੈ। ਉਨ੍ਹਾਂ ਕਿਹਾ ਕੇ ਜੋ ਗੱਲਾਂ ਉਹ ਆਪਣੇ ਨਾਵਲ ਤਫ਼ਤੀਸ਼ ਵਿਚ ਨਹੀਂ ਲਿਖ ਸਕੇ ਸਨ, ਜਸਵਿੰਦਰ ਛਿੰਦੇ ਨੇ ਉਸ ਪਹਿਲੂ ਨੂੰ ਬਾਖੂਬ ਆਪਣੇ ਨਾਵਲ ’ਚ ਲਿਖ ਕੇ ਉਨ੍ਹਾਂ ਦੀਆਂ ਕਮੀਆਂ ਨੂੰ ਦੂਰ ਕਰ ਦਿੱਤਾ ਹੈ। ਉਨਾਂ੍ਹ ਕਿਹਾ ਕੇ ਨਾਵਲ ਸ਼ੁਰੂ ਤੋਂ ਆਖ਼ਿਰ ਤੱਕ ਪਾਠਕ ਨੂੰ ਆਪਣੇ ਨਾਲ ਜੋੜ ਕੇ ਰੱਖਦਾ ਹੈ। ਮਿੱਤਰ ਸੈਨ ਮੀਤ ਨੇ ਕਿਹਾ ਕੇ ਇਸ ਨਾਵਲ ’ਤੇ ਹੋਰ ਵੀ ਚਰਚਾਵਾਂ ਹੋਣੀਆਂ ਚਾਹੀਦੀਆਂ ਸਨ ਅਤੇ ਉਨ੍ਹਾਂ ਕਿਹਾ ਕੇ ਉਨ੍ਹਾਂ ਦੀ ਸੰਸਥਾ ਇਸ ਨਾਵਲ ਨੂੰ ਵਿਭਿੰਨ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕਰਵਾਉਣ ਲਈ ਯਤਨ ਕਰੇਗੀ। ਅਮਰੀਕ ਸਿੰਘ ਤਲਵੰਡੀ ਨੇ ਕਿਹਾ ਕੇ ਜਸਵਿੰਦਰ ਸਿੰਘ ਛਿੰਦਾ ਨੇ ਨਾਵਲ ਅੰਦਰ ਪਾਤਰਾਂ ਦੀ ਉਸਾਰੀ ਬਾਖੂਬ ਕੀਤੀ ਹੈ। ਇਹ ਨਾਵਲ ਇਕ ਦਸਤਾਵੇਜ਼ ਹੈ ਜਿਸ ਨੂੰ ਸਾਂਭਣ ਦੀ ਲੋੜ ਹੈ। ਪਿ੍ਰੰ. ਡਾ. ਗੁਰਮੀਤ ਸਿੰਘ ਨੇ ਜਸਵਿੰਦਰ ਸਿੰਘ ਛਿੰਦਾ ਨੂੰ ਉਸ ਦੇ ਨਾਵਲ ਹਵਾਲਾਤ ਲਈ ਵਧਾਈਆਂ ਦਿੰਦਿਆਂ ਕਿਹਾ ਕੇ ਉਹ ਇਸ ਨਾਵਲ ਦਾ ਹਿੰਦੀ ਅਨੁਵਦ ਜਲਦੀ ਹੀ ਕਰਨਗੇ। ਪ੍ਰੋ. ਗੁਰਦੇਵ ਸਿੰਘ ਸੰਦੌੜ ਨੇ ਕਿਹਾ ਕੇ ਨਾਵਲ ਹਵਾਲਾਤ ਵਿਚ ਅਨੇਕਾਂ ਕਹਾਣੀਆਂ ਹਨ ਜੋ ਵੱਖ ਵੱਖ ਪਾਤਰਾਂ ਦੇ ਦਰਦ ਨੁੰ ਬਿਆਨ ਕਰਦੀਆਂ ਹਨ। ਅਦਾਕਾਰ ਨਰਿੰਦਰਪਾਲ ਸਿੰਘ ਨੀਨਾ ਨੇ ਇਸ ਮੌਕੇ ਕਿਹਾ ਕੇ ਜਸਵਿੰਦਰ ਛਿੰਦਾ ਜਿੱਥੇ ਇਕ ਬੇਹੱਦ ਪ੍ਰਤਵਾਸ਼ਾਲੀ ਅਦਾਕਾਰ ਹੈ, ਉੱਥੇ ਉਹ ਇਕ ਮਝਿਆ ਹੋਇਆ ਲੇਖਕ ਵੀ ਹੈ। ਜਿਸ ਨੇ ‘ਦ ਮਾਸਟਰ ਮਾਈਂਡ ਜ਼ਿੰਦਾ ਸੁੱਖਾ’ ਦੇ ਡਾਇਲਾਗ ਲਿਖੇ ਸਨ ਅਤੇ ਹੁਣ ਇਹ ਨਾਵਲ ਲਿਖ ਕੇ ਇਤਿਹਾਸ ਰਚਿਆ ਹੈ। ਇਸ ਮੌਕੇ ਨਾਵਲ ਦੇ ਦੂਜੇ ਐਡੀਸ਼ਨ ਨੂੰ ਰਿਲੀਜ਼ ਕਰਦਿਆਂ ਫ਼ਿਲਮੀ ਡਾਇਰੈਕਟਰ ਮੁੱਖ ਮਹਿਮਾਨ ਜਨਜੋਤ ਸਿੰਘ ਨੇ ਕਿਹਾ ਕੇ ਉਸ ਨੇ ਜਸਵਿੰਦਰ ਸਿੰਘ ਛਿੰਦਾ ਨਾਲ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ। ਇਹ ਬਹੁਤ ਹੀ ਪ੍ਰਭਾਵਸ਼ਾਲੀ ਅਦਾਕਾਰ ਤਾਂ ਹਨ ਹੀ ਸਗੋਂ ਲੇਖਕ ਵੀ ਹਨ ਅਤੇ ਹਥਲਾ ਨਾਵਲ ਇਨ੍ਹਾਂ ਦੀ ਲਿਖਣ ਕਲਾ ਦਾ ਨਮੂਨਾ ਹੈ। ਜਿਸ ਲਈ ਉਹ ਇਨ੍ਹਾਂ ਨੂੰ ਵਧਾਈਆਂ ਦਿੰਦੇ ਹਨ ਅਤੇ ਆਸ ਕਰਦੇ ਹਨ ਕੇ ਇਹ ਅੱਗੋਂ ਹੋਰ ਵੀ ਨਾਵਲ ਪਾਠਕਾਂ ਦੀ ਝੋਲੀ ਪਾਉਣਗੇ। ਇਸ ਮੌਕੇ ਸਮੂਹ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ, ਸਨਮਾਨ ਪੱਤਰ, ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਆਖ਼ਿਰ ’ਚ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ਼ ਦੀ ਕਾਰਵਾਈ ਕੁਸ਼ਲਤਾ ਨਾਲ ਪਿ੍ਰੰ. ਬਲਵੰਤ ਸਿੰਘ ਸੰਧੂ ਨੇ ਚਲਾਈ। ਇਸ ਮੌਕੇ ਪ੍ਰਧਾਨ ਰਛਪਾਲ ਸਿੰਘ ਚਕਰ ਤੋਂ ਇਲਾਵਾ ਬਲਵਿੰਦਰ ਸਿੰਘ ਖਹਿਰਾ, ਨਾਵਲਕਾਰ ਕਿ੍ਰਸ਼ਨ ਪ੍ਰਤਾਪ, ਪ੍ਰਧਾਨ ਡਾ; ਬਲਦੇਵ ਸਿੰਘ, ਪ੍ਰਧਾਨ ਪ੍ਰਭਜੋਤ ਸਿੰਘ ਸੋਹੀ, ਮਾ, ਮਹਿੰਦਰ ਸਿੰਘ ਸਿੱਧੂ, ਜਸਵੰਤ ਭਾਰਤੀ, ਮੁਨੀਸ਼ ਸਰਗਮ, ਰਾਜਦੀਪ ਸਿੰਘ ਤੂਰ, ਕੈਪਟਨ ਪੂਰਨ ਸਿੰਘ ਗਗੜਾ, ਕਾਨਤਾ ਦੇਵੀ, ਦੀਪ ਲੁਧਿਆਣਵੀ, ਜਗਦੀਸ਼ਪਾਲ ਮਹਿਤਾ, ਬੀਬੀ ਮਨਜੀਤ ਕੌਰ ਦੇਹੜਕਾ ਉੱਘੀ ਸਮਾਜ ਸੇਵਿਕਾ, ਪਿ੍ਰੰ. ਕਰਮਜੀਤ ਕੌਰ ਚਕਰ, ਨਵਨੀਤ ਕੌਰ, ਪਿ੍ਰੰ. ਦਰਸ਼ਨ ਸਿੰਘ ਦਰਦੀ, ਨਾਜ਼ਰ ਸਿੰਘ ਨਿਊਜ਼ੀਲੈਂਡ, ਮਹਿੰਦਰ ਸਿੰਘ ਸੰਧੂ, ਜੀਵਨ ਕੁਮਾਰ ਗੋਲਡੀ, ਜਗਤਾਰ ਕਲਸੀ, ਸਰਦੂਲ ਸਿੰਘ ਲੱਖਾ, ਸਰਪੰਚ ਕਰਮਜੀਤ ਸਿੰਘ ਕੱਕੂ, ਨੰਬਰਦਾਰ ਜਸਵੀਰ ਸਿੰਘ ਦੇਹੜਕਾ, ਗੁਰਮੀਤ ਸਿੰਘ ਪੱਪੂ, ਸਾਧੂ ਸਿੰਘ ਸਾਬਕਾ ਸਰਪੰਚ, ਗੁਰਜ਼ਿੰਦਰ ਸਿੰਘ ਬਿੱਟੂ, ਹੈਪੀ ਮਾਣੂੰਕੇ, ਜੱਥੇਦਾਰ ਸੁਖਦੇਵ ਸਿੰਘ ਖਹਿਰਾ, ਜਗਰਾਜ ਸਿੰਘ ਰਾਜਾ, ਸਰਪੰਚ ਪ੍ਰਮਿੰਦਰ ਸਿੰਘ ਚੀਮਾ, ਕੁਲਦੀਪ ਦੁੱਗਲ਼. ਹਰਜੀਤ ਫ਼ੂਲਕਾ ਗਾਇਕ, ਮਨੀ ਹਠੂਰ, ਨਿਰਮਲ ਸਿੰਘ ਦੇਹੜਕਾ, ਮਾ. ਪਿਆਰਾ ਸਿੰਘ ਪੰਧੇਰ, ਬਲਜਿੰਦਰ ਸਿੰਘ ਕਾਲਸਾਂ, ਮਾ. ਅਵਤਾਰ ਸਿੰਘ, ਅਰਸ਼ ਡੱਲਾ, ਭੁਪਿੰਦਰ ਸਿੰਘ ਮੱਲ੍ਹਾ, ਜਗਜੀਤ ਸਿੰਘ ਡੱਲਾ, ਦੇਬੀ ਸ਼ਰਮਾ, ਜੱਸਾ ਖਹਿਰਾ, ਅਮਰਦੀਪ ਸਿੰਘ ਖਹਿਰਾ, ਦਿਲਪ੍ਰੀਤ ਸਿੰਘ ਖਹਿਰਾ ਆਦਿ ਹਾਜ਼ਰ ਸਨ।