ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਚੱਲਿਆ ਪੀਲਾ ਪੰਜਾ

ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਚੱਲਿਆ ਪੀਲਾ ਪੰਜਾ

ਪਟਿਆਲਾ- ਅੱਜ ਫੇਰ ਜੰਗਲਾਤ ਵਿਭਾਗ ਨੇ ਸਰਹਿੰਦ ਬਾਈਪਾਸ ’ਤੇ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ’ਤੇ ਪੀਲਾ ਪੰਜਾ ਚਲਾਇਆ ਤੇ ਰੇਂਜ ਅਫ਼ਸਰ ਸਵਰਨ ਸਿੰਘ ਨੇ ਚਿਤਾਵਨੀ ਦਿੱਤੀ ਕਿ ਹੁਣ ਕੋਈ ਵੀ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਰੇਂਜ ਅਫ਼ਸਰ ਸਵਰਨ ਸਿੰਘ ਨੇ ਦੱਸਿਆ ਕਿ ਵਣ ਪਾਲ ਸਾਊਥ ਸਰਕਲ ਪਟਿਆਲਾ ਅਜੀਤ ਕੁਲਕਰਨੀ ਆਈਐੱਫਐੱਸ ਤੇ ਵਣ ਮੰਡਲ ਅਫ਼ਸਰ ਪਟਿਆਲਾ ਵਿੱਦਿਆ ਸਾਗਰੀ ਆਰਯੂ ਆਈਐੱਫਐੱਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਵਣ ਰੇਂਜ ਅਫ਼ਸਰ ਪਟਿਆਲਾ ਸਵਰਨ ਸਿੰਘ ਦੀ ਅਗਵਾਈ ਵਿੱਚ ਵਣ ਰੇਂਜ ਪਟਿਆਲਾ ਦੇ ਸਮੂਹ ਸਟਾਫ਼ ਵੱਲੋਂ ਨਾਰਦਨ ਬਾਈਪਾਸ ਤੋਂ ਲੋਕਾਂ ਵੱਲੋਂ ਵਣ ਵਿਭਾਗ ਦੀ ਜ਼ਮੀਨ ’ਚ ਨਾਜਾਇਜ਼ ਰਸਤੇ ਬਣਾ ਕੇ ਕੀਤੇ ਗਏ ਕਬਜ਼ੇ ਜੇਸੀਬੀ ਨਾਲ ਹਟਾ ਕੇ ਬੂਟੇ ਲਗਾਏ ਗਏ। ਵਣ ਰੇਂਜ ਅਫ਼ਸਰ ਸਵਰਨ ਸਿੰਘ ਨੇ ਲੋਕਾਂ ਨੂੰ ਬਾਈਪਾਸ ਤੇ ਵਣ ਰਕਬੇ ’ਚ ਸੁੱਟੇ ਗਏ ਰੇਤਾ, ਬੱਜਰੀ ਵਾਲਿਆਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਵਣ ਵਿਭਾਗ ਦੀ ਜ਼ਮੀਨ ਵਿੱਚ ਸੁੱਟਿਆ ਮਲਬਾ ਹਟਾਇਆ ਲੈਣ ਨਹੀਂ ਤਾਂ ਵਿਭਾਗ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।