ਨਾਇਜਰ ਸੰਕਟ: ਫਰਾਂਸ ਵੱਲੋਂ ਫਰਾਂਸੀਸੀ ਤੇ ਯੂਰੋਪੀ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ

ਨਾਇਜਰ ਸੰਕਟ: ਫਰਾਂਸ ਵੱਲੋਂ ਫਰਾਂਸੀਸੀ ਤੇ ਯੂਰੋਪੀ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ

ਨਿਆਮੀ (ਨਾਇਜਰ)- ਨਾਇਜਰ ਦੇ ਫੌਜੀ ਤਖਤਾ ਪਲਟ ਨੂੰ ਬਾਗ਼ੀ ਸੈਨਿਕਾਂ ਵੱਲੋਂ ਸ਼ਾਸਿਤ ਤਿੰਨ ਪੱਛਮੀ ਅਫਰੀਕੀ ਮੁਲਕਾਂ ਦਾ ਸਮਰਥਨ ਮਿਲਣ ਮਗਰੋਂ ਫਰਾਂਸ ਅੱਜ ਉਥੋਂ (ਨਾਇਜਰ) ਵਿੱਚੋਂ ਫਰਾਂਸੀਸੀ ਤੇ ਯੂਰੋਪੀ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਵਿੱਚ ਜੁਟ ਗਿਆ ਹੈ। ਉਸ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਇੱਕ ਛੋਟੇ ਬੈਗ ਤੋਂ ਇਲਾਵਾ ਹੋਰ ਕੋਈ ਸਾਮਾਨ ਨਾਲ ਨਾ ਚੁੱਕਣ। ਪੈਰਿਸ ਵਿੱਚ ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਇਸ ਫ਼ੈਸਲੇ ਦਾ ਕਾਰਨ ਹਾਲ ਹੀ ਵਿੱਚ ਹੋਈ ਹਿੰਸਾ ਨੂੰ ਦੱਸਿਆ ਹੈ ਜਿਸ ਵਿੱਚ ਨਾਇਜਰ ਦੀ ਰਾਜਧਾਨੀ ਨਿਆਮੀ ਵਿੱਚ ਫਰਾਂਸੀਸੀ ਦੂਤਾਵਾਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸੇ ਦਰਮਿਆਨ ਇੱਕ ਸਾਂਝੇ ਬਿਆਨ ਵਿੱਚ ਮਾਲੀ ਤੇ ਬੁਰਕਿਨਾ ਫਾਸੋ ਦੀਆਂ ਸੈਨਿਕ ਸਰਕਾਰਾਂ ਨੇ ਚਿਤਾਵਨੀ ਦਿੱਤੀ ਕਿ ਨਾਇਜਰ ਖ਼ਿਲਾਫ਼ ਕਿਸੇ ਵੀ ਫੌਜੀ ਦਖ਼ਲ ਨੂੰ ਬੁਰਕਿਨਾ ਤੇ ਮਾਲੀ ਵਿਰੁੱਧ ਜੰਗ ਦਾ ਐਲਾਨ ਸਮਝਿਆ ਜਾਵੇਗਾ।