‘ਨਸ਼ਿਆਂ ਦੀ ਰਾਜਧਾਨੀ’ ਵਜੋਂ ਪੰਜਾਬ ਦੀ ਥਾਂ ਲੈ ਰਿਹੈ ਕੇਰਲਾ: ਰਾਜਪਾਲ

‘ਨਸ਼ਿਆਂ ਦੀ ਰਾਜਧਾਨੀ’ ਵਜੋਂ ਪੰਜਾਬ ਦੀ ਥਾਂ ਲੈ ਰਿਹੈ ਕੇਰਲਾ: ਰਾਜਪਾਲ

ਕੋਚੀ-ਕੇਰਲਾ ਦੇ ਰਾਜਪਾਲ ਆਰਿਫ਼ ਮੁਹੰੰਮਦ ਖਾਨ ਨੇ ਅੱਜ ਕਿਹਾ ਕਿ ‘ਨਸ਼ਿਆਂ ਦੀ ਰਾਜਧਾਨੀ’ ਵਜੋਂ ਕੇਰਲਾ ਹੁਣ ਪੰਜਾਬ ਦੀ ਥਾਂ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਉਤੇ ਸ਼ਰਮ ਆਉਂਦੀ ਹੈ ਕਿ ਰਾਜ ਵਿਚ ਮਾਲੀਏ ਦੇ ਹੁਣ ਮੁੱਖ ਸਰੋਤ ਲਾਟਰੀ ਤੇ ਸ਼ਰਾਬ ਹਨ। ਜ਼ਿਕਰਯੋਗ ਹੈ ਕਿ ਖਾਨ ਦਾ ਸੂਬੇ ਦੀ ਖੱਬੇ ਪੱਖੀ ਸਰਕਾਰ ਨਾਲ ਕਈ ਮੁੱਦਿਆਂ ’ਤੇ ਟਕਰਾਅ ਚੱਲਦਾ ਰਿਹਾ ਹੈ। ਰਾਜਪਾਲ ਨੇ ਕਿਹਾ ਕਿ ਜਿੱਥੇ ਸਾਰੇ ਸ਼ਰਾਬ ਪੀਣ ਖ਼ਿਲਾਫ਼ ਪ੍ਰਚਾਰ ਕਰਦੇ ਹਨ, ਉੱਥੇ ਕੇਰਲਾ ਸਰਕਾਰ ਇਸ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 100 ਪ੍ਰਤੀਸ਼ਤ ਸਾਖ਼ਰਤਾ ਦਰ ਵਾਲੇ ਸੂਬੇ ਵਿਚ ਇਹ ਸ਼ੋਭਾ ਨਹੀਂ ਦਿੰਦਾ। ਇਕ ਪੁਸਤਕ ਦੇ ਲਾਂਚ ਮੌਕੇ ਰਾਜਪਾਲ ਨੇ ਕਿਹਾ ਕਿ ‘ਨਸ਼ਿਆਂ ਦੀ ਰਾਜਧਾਨੀ ਵਜੋਂ ਕੇਰਲਾ ਹੁਣ ਪੰਜਾਬ ਦੀ ਥਾਂ ਲੈਂਦਾ ਜਾ ਰਿਹਾ ਹੈ’ ਕਿਉਂਕਿ ਸੂਬਾ ਸ਼ਰਾਬ ਦੀ ਵਿਕਰੀ ਦਾ ਪ੍ਰਚਾਰ ਕਰ ਰਿਹਾ ਹੈ।