ਨਗਰ ਕੀਰਤਨ ਸਨਫਰਾਂਸਿਸਕੋ ਵਿਖੇ ਬਾਬੇ ਨਾਨਕ ਦੇ ਸਮੂਹ ਨਿਸ਼ਕਾਮ ਸੇਵਾਦਾਰਾਂ ਵੱਲੋਂ ਗੁਰੂ ਦੇ ਲੰਗਰਾਂ ਦੀ ਸ਼ਰਧਾ ਨਾਲ ਸੇਵਾ

ਨਗਰ ਕੀਰਤਨ ਸਨਫਰਾਂਸਿਸਕੋ ਵਿਖੇ ਬਾਬੇ ਨਾਨਕ ਦੇ ਸਮੂਹ ਨਿਸ਼ਕਾਮ ਸੇਵਾਦਾਰਾਂ ਵੱਲੋਂ ਗੁਰੂ ਦੇ ਲੰਗਰਾਂ ਦੀ ਸ਼ਰਧਾ ਨਾਲ ਸੇਵਾ

ਸਨਫਰਾਂਸਿਸਕਕੈਲੀਫੋਰਨੀਆ (ਬਿਊਰੋ ਨਿਊਜ਼) : ਨਗਰ ਕੀਰਤਨ ਸਨਫਰਾਂਸਿਸਕੋ ਵਿਖੇ ਉਪਰ ਸੰਗਤਾਂ ਦਾ ਠਾਠਾਂ ਮਾਰਦਾ ਹੜ੍ਹ ਸੀ। ਉਥੇ ਬਾਬੇ ਨਾਨਾਕ ਦੇ ਘਰ ਦੇ ਪ੍ਰਵਾਰ ਦੇ ਨਿਸ਼ਕਾਮ ਸੇਵਾਦਾਰਾਂ ਅਤੇ ਉਨ੍ਹਾਂ ਨਾਲ ਅਣਗਿਣਤ ਗੁਰੂ ਦੇ ਸੇਵਾਦਾਰ ਗੁਰੂ ਦੀਆਂ ਸੰਗਤਾਂ ਦੀ ਭਾਰੀ ਸ਼ਰਧਾ ਨਾਲ ਸੇਵਾ ਕਰ ਰਹੇ ਸਨ।
ਇਸ ਮਹਾਨ ਸੇਵਾ ’ਚ ਗੁਰੂ ਕਿਰਪਾ ਨਾਲ ਲੰਗਰ ਲਗਾ ਕੇ ਸੇਵਾਦਾਰ ਸੇਵਾ ਕਰ ਰਹੇ ਸਨ। ਚਾਹ, ਪਕੌੜੇ, ਛੋਲੇ ਭਟੂਰੇ ਅਤੇ ਵੱਖ ਵੱਖ ਮਠਿਆਈਆ ਨਾਲ ਸੇਵਾ ਕੀਤੀ ਜਾ ਰਹੀ ਸੀ। ਸਾਡੇ ਲੋਕ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਕਮਿਊਨਟੀ ਦੇ ਨਿਸ਼ਕਾਮ ਸੇਵਾਦਾਰਾਂ ਨੇ ਕਿਹਾ ਕਿ ਅਸੀਂ ਵਡਭਾਗੇ ਹਾਂ ਗੁਰੂ ਸਾਹਿਬ ਸਾਡੇ ਪ੍ਰਵਾਰ ਦੇ ਸਿਰ ਉਪਰ ਹੱਥ ਰੱਖਕੇ ਸੇਵਾ ਲੈ ਰਿਹਾ ਹੈ।