ਧਾਰਮਿਕ ਸ਼ਖ਼ਸੀਅਤ ਰਤਨ ਸਿੰਘ ਸੋਢੀ ਦਾ ਦੇਹਾਂਤ

ਧਾਰਮਿਕ ਸ਼ਖ਼ਸੀਅਤ ਰਤਨ ਸਿੰਘ ਸੋਢੀ ਦਾ ਦੇਹਾਂਤ

ਸ੍ਰੀ ਮੁਕਤਸਰ ਸਾਹਿਬ- ਪਿੰਡ ਧੂਲਕੋਟ ਦੇ ਵਸਨੀਕ ਤੇ ਧਾਰਮਿਕ ਸ਼ਖ਼ਸੀਅਤ ਰਤਨ ਸਿੰਘ ਸੋਢੀ ਦਾ ਦੇਹਾਂਤ ਹੋ ਗਿਆ, ਜਿਸ ਕਾਰਨ ਉਨ੍ਹਾਂ ਦੇ ਵੱਡੀ ਗਿਣਤੀ ਸ਼ੁਭਚਿੰਤਕਾਂ ’ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਜੱਦੀ ਪਿੰਡ ਧੂਲਕੋਟ ਵਿਚ ਸ੍ਰੀ ਸੋਢੀ ਦਾ ਸਸਕਾਰ ਕਰ ਦਿੱਤਾ ਗਿਆ। ਇਸ ਪਰਿਵਾਰ ਦੇ ਸੋਢੀ ਵੰਸ਼ ਨਾਲ ਸਬੰਧਤ ਹੋਣ ਕਰਕੇ ਖੇਤਰ ਦੇ ਲੋਕ ਸਤਿਕਾਰ ਵਜੋਂ ਉਨ੍ਹਾਂ ਨੂੰ ‘ਗੁਰੂ ਕੇ’ ਕਹਿ ਕੇ ਸੰਬੋਧਨ ਕਰਦੇ ਸਨ। ਇਹ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਲਗਾਤਾਰ ਬਾਬੇ ਨਾਨਕ ਦਾ ਗੁਰਪੁਰਬ ਘਰ ’ਚ ਅਖੰਡ ਪਾਠ ਕਰਵਾ ਕੇ ਮਨਾਉਂਦਾ ਆ ਰਿਹਾ ਹੈ। ਇਸੇ ਲੜੀ ਤਹਿਤ ਪਰਿਵਾਰ ਵੱਲੋਂ ਂ ਗੁਰਦੁਆਰਾ ਕਰਤਾਰਪੁਰ, ਪਾਕਿਸਤਾਨ ਤੱਕ ਦੋ ਨਗਰ ਕੀਰਤਨ ਵੀ ਸਜਾਏ ਜਾ ਚੁੱਕੇ ਹਨ। ਸ੍ਰੀ ਸੋਢੀ ਦਾ ਇਲਾਕੇ ਵਿੱਚ ਵੱਡਾ ਸਤਿਕਾਰ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਸੰਤੋਸ਼ ਕੌਰ ਸਰਪੰਚ ਧੂਲੋਕਟ, ਬੇਟੇ ਡਾ. ਜਗਦੀਪ ਸਿੰਘ ਸੋਢੀ (ਕਾਲਾ ਸੋਢੀ), ਗੁਰਪਿਆਰ ਸਿੰਘ ਸਾਬਕਾ ਸਰਪੰਚ ਧੂਲਕੋਟ ਅਤੇ ਬੇਟੀਆਂ ਅਮਰਜੀਤ ਕੌਰ, ਗੁਰਪਿਆਰ ਸਿੰਘ ਅਤੇ ਬੇਅੰਤ ਕੌਰ ਹਨ। ਅੰਤਿਮ ਯਾਤਰਾ ’ਚ ਸ਼ਾਮਲ ਹੋਣ ਵਾਲਿਆਂ ਵਿੱਚ ਮਨਪ੍ਰੀਤ ਸਿੰਘ ਬਾਦਲ, ਹਰਦੀਪ ਸਿੰਘ ਡਿੰਪੀ ਢਿੱਲੋਂ, ਜਬਰਜੰਗ ਸਿੰਘ ਸਾਬਕਾ ਸਰਪੰਚ ਦੋਦਾ, ਹਨੀ ਸਿੰਘ ਫੱਤਣਵਾਲਾ, ਮਨਜੀਤ ਸਿੰਘ ਫੱਤਣਵਾਲਾ, ਗੁਰਚਰਨ ਸਿੰਘ ਭਲਾਈਆਣਾ, ਅਵਤਾਰ ਸਿੰਘ ਵਨਵਾਲਾ ਪੀਏ ਸੁਖਬੀਰ ਸਿੰਘ ਬਾਦਲ, ਗੁਰਪਿਆਰ ਸਿੰਘ ਮੱਲਣ, ਗੁਰਜੀਤ ਸਿੰਘ ਗੋਲ੍ਹਾ, ਦਲਜੀਤ ਸਿੰਘ ਕਾਉਣੀ, ਗੁਰਮੀਤ ਸਿੰਘ ਕਾਉਣੀ, ਜੁਗਿੰਦਰ ਸਿੰਘ ਗਿਲਜੇਵਾਲਾ ਸਣੇ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ।