ਧਾਮੀ ਭਰਾਵਾਂ ਵਲੋਂ ਰੈਸਟੋਰੈਂਟ ਬਿਜਨਸ ’ਚ ਸਿਰਜਿਆ ਇਤਿਹਾਸ

ਧਾਮੀ ਭਰਾਵਾਂ ਵਲੋਂ ਰੈਸਟੋਰੈਂਟ ਬਿਜਨਸ ’ਚ ਸਿਰਜਿਆ ਇਤਿਹਾਸ

Sourdough & 3o. ਚੇਨ ਦਾ ਚੌਥਾ ਰੈਸਟੋਰੈਂਟ ਲਿਵਰਮੋਰ ’ਚ
ਲਿਵਰਮੋਰ/ਕੈਲੀਫੋਰਨੀਆ, (ਸਾਡੇ ਲੋਕ) : ਅਮਰੀਕਾ ਦੇ ਉਘੇ ਸਿੱਖ ਧਾਮੀ ਪਰਿਵਾਰ ਸ੍ਰ. ਗੁਰਜੀਤ ਸਿੰਘ ਧਾਮੀ ਅਤੇ ਸ੍ਰ. ਬਹਾਦਰ ਸਿੰਘ ਧਾਮੀ ਪਰਿਵਾਰ ਨੇ ਟਰਾਂਸਪੋਰਟ ਤੋਂ ਅਮਰੀਕਨ ਫੂਡ ਰੈਸਟੋਰੈਂਟ ਚੇਨ ’ਚ ਪੈਰ ਰੱਖਿਆ ਅਤੇ ਕੁਝ ਹੀ ਸਮੇਂ ਵਿਚ Sourdough & 3o. ਕੰਪਨੀ ਦਾ ਚੌਥਾ ਰੈਸਟੋਰੈਂਟ ਲਿਵਰਮੋਰ ਸ਼ਹਿਰ ਵਿਚ ਖੋਲ੍ਹਿਆ ਜਿਸ ਵਿਚ ਪਹਿਲੇ ਦਿਨ ਤੋਂ ਹੀ ਵੱਡੀ ਤਾਦਾਦ ’ਚ ਲੋਕ ਖਾਣਾ ਖਾਣ ਪਹੁੰਚੇ। ਇਥੇ ਇਹ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 4ublin, Paterson, “racy ’ਚ ਪਹਿਲਾਂ ਹੀ ਬਹੁਤ ਕਾਮਯਾਬੀ ਨਾਲ ਚੱਲ ਰਹੇ ਹਨ। ਇਸ ਚੇਨ ਰੈਸਟੋਰੈਂਟ ਦਾ ਖਾਣਾ ਤਾਜ਼ਾ ਸਵਾਦਿਸ਼ਟ ਅਤੇ ਆਰਡਰ ਉਪਰ ਨਾਲੋ-ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਦਾ ਖਾਣਾ ਆਪਣੇ ਆਪ ’ਚ ਯੂਨੀਕ ਫੂਡ ਹੈ। ਤਕਰੀਬਨ ਅਮਰੀਕਾ ਉਪਰ ਹਰ ਤਰ੍ਹਾਂ ਦੇ ਲੋਕ ਇਸ ਖਾਣੇ ਨੂੰ ਪਸੰਦ ਕਰਦੇ ਹਨ। ਰੈਸਟੋਰੈਂਟ ਉਪਰ ਫੂਡ ਖਾਣ ਅਤੇ ਲੈ ਕੇ ਜਾਣ ਵਾਲੇ ਜੇਕਰ 20 ਲੋਕਾਂ ਦੀ ਲਿਸਟ ’ਚੋਂ ਦੇਖੀਏ ਤਾਂ ਤਕਰੀਬਨ 15 ਲੋਕ ਵੱਖ-ਵੱਖ ਕਮਿਊਨਿਟੀਆਂ ਤੋਂ ਹੁੰਦੇ ਹਨ। ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਧਾਮੀ ਭਰਾਵਾਂ ਸ੍ਰ. ਗੁਰਜੀਤ ਸਿੰਘ ਧਾਮੀ ਅਤੇ ਸ੍ਰ. ਬਹਾਦਰ ਸਿੰਘ ਧਾਮੀ ਨੇ ਦੱਸਿਆ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਟਰਾਂਸਪੋਰਟ ਦਾ ਕੰਮ ਬਹੁਤ ਹੀ ਵਧੀਆ ਹੈ ਪਰ ਰੈਸਟੋਰੈਂਟ ਦੇ ਸ਼ੌਕ ਨੇ ਸਾਨੂੰ ਇਸ ਲਾਈਨ ’ਚ ਲੈ ਕੇ ਆਂਦਾ। ਅੱਜ ਅਕਾਲ ਪੁਰਖ ਦੀ ਕਿਰਪਾ ਨਾਲ ਬੱਲੇ-ਬੱਲੇ ਹੈ। ਉਨ੍ਹਾਂ ਕਿਹਾ ਕਿ ਬੰਦੇ ਦੀ ਲਿਆਕਤ ਤੇ ਸਿਆਣਪ ਤਾਂ ਹੀ ਕੰਮ ਕਰਦੀ ਹੈ ਜੇਕਰ ਅਕਾਲ ਪੁਰਖ ਰਹਿਮਤ ਕਰਕੇ ਆਪਣਾ ਸਿਰ ’ਤੇ ਹੱਥ ਰੱਖ ਕੇ ਕੰਮ ਕਰਾਏ। ਉਨ੍ਹਾਂ ਕਮਿਊਨਿਟੀ ਅਤੇ ਵਾਹਿਗੁਰੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਸੀਂ ਕਿਸੇ ਵੀ ਲੁਕੇਸ਼ਨ ’ਤੇ ਪਰਿਵਾਰ ਨਾਲ ਖਾਣਾ ਖਾਣ ਆਓ ਤੁਹਾਨੂੰ ਘਰ ਪਰਿਵਾਰ ਵਾਲਾ ਸਕੂਨ ਮਿਲੇਗਾ।