ਦੋ ਸ਼ੂਟਰਾਂ ਨੂੰ ਨਹੀਂ ਫੜ ਸਕੀ ਪੁਲੀਸ: ਬਲਕੌਰ ਸਿੰਘ

ਦੋ ਸ਼ੂਟਰਾਂ ਨੂੰ ਨਹੀਂ ਫੜ ਸਕੀ ਪੁਲੀਸ: ਬਲਕੌਰ ਸਿੰਘ

ਮਾਨਸਾ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਚਾਲੀ ਦਿਨ ਬੀਤਣ ਮਗਰੋਂ ਵੀ ਪੁਲੀਸ ਪੰਜਾਬ ਦੇ ਦੋ ਸ਼ੂਟਰਾਂ ਨੂੰ ਨਹੀਂ ਫੜ ਸਕੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਉਨ੍ਹਾਂ ਦੇ ਪੁੱਤ ਦਾ ਹੀ ਕਤਲ ਨਹੀਂ ਹੋਇਆ, ਸਗੋਂ ਇੱਕ ਇਮਾਨਦਾਰ ਸਿਆਸੀ ਆਗੂ, ਮਿਹਨਤੀ ਨੌਜਵਾਨ ਤੇ ਕਲਮ ਦਾ ਧਨੀ ਗਾਇਕ ਸਾਡੇ ਸਾਰਿਆਂ ਕੋਲੋਂ ਖੋਹ ਲਿਆ ਗਿਆ ਹੈ। ਬਲਕੌਰ ਸਿੰਘ ਨੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਆ। ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਸ਼ੂਟਰ ਉਨ੍ਹਾਂ ਦੇ ਘਰ ਕੋਲ ਘੁੰਮ ਰਹੇ ਸਨ ਤਾਂ ਖੁਫ਼ੀਆ ਏਜੰਸੀਆਂ ਨੇ ਪਰਿਵਾਰ ’ਚੋਂ ਕਿਸੇ ਨੂੰ ਵੀ ਅਗਾਹ ਨਹੀਂ ਕੀਤਾ, ਜਦਕਿ ਦਿੱਲੀ ’ਚ ਫੜੇ ਗਏ ਦੋ ਨੌਜਵਾਨਾਂ ਨੇ ਪਹਿਲਾਂ ਹੀ ਇਹ ਗੱਲ ਮੰਨ ਲਈ ਸੀ ਕਿ ਉਹ ਸਿੱਧੂ ਮੂਸੇਵਾਲਾ ਨੂੰ ਕਤਲ ਕਰਨਾ ਚਾਹੁੰਦੇ ਹਨ। ਇਸ ਸਬੰਧੀ ਜਾਣਕਾਰੀ ਮਿਲਣ ਦੇ ਬਾਵਜੂਦ ਪੰਜਾਬ ਪੁਲੀਸ ਨੇ ਸ਼ੁਭਦੀਪ ਦੀ ਸੁਰੱਖਿਆ ਘਟਾ ਦਿੱਤੀ।