ਦੇਸ਼ ਭਰ ’ਚ ਮਨਾਈ ਜਾ ਰਹੀ ਹੈ ਮਹਾਸ਼ਿਵਰਾਤਰੀ, ਮੋਦੀ ਨੇ ਵਧਾਈ ਦਿੱਤੀ

ਦੇਸ਼ ਭਰ ’ਚ ਮਨਾਈ ਜਾ ਰਹੀ ਹੈ ਮਹਾਸ਼ਿਵਰਾਤਰੀ, ਮੋਦੀ ਨੇ ਵਧਾਈ ਦਿੱਤੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਸ਼ਿਵਰਾਤਰੀ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਾਮਨਾ ਕੀਤੀ ਕਿ ਇਹ ਤਿਉਹਾਰ ਹਰ ਕਿਸੇ ਦੇ ਜੀਵਨ ਵਿਚ ਨਵੀਂ ਊਰਜਾ ਲੈ ਕੇ ਆਵੇ। ਦੇਸ਼ ਭਰ ‘ਚ ਅੱਜ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਸ਼ਰਧਾਲੂਆਂ ਨੇ ‘ਜੈ ਭੋਲੇਨਾਥ’ ਅਤੇ ‘ਹਰ ਹਰ ਮਹਾਦੇਵ’ ਦੇ ਜੈਕਾਰੇ ਲਗਾ ਕੇ ਸ਼ਿਵਾਲਿਆ ਅਤੇ ਮੰਦਰਾਂ ਵਿਚ ਭਗਵਾਨ ਸ਼ਿਵ ਦੀ ਪੂਜਾ ਕੀਤੀ।