ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਦੇ ਹੱਕ ਚ ਆਏ ਕੈਨੇਡੀਅਨ ਸਮੂਹ

ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਦੇ ਹੱਕ ਚ ਆਏ ਕੈਨੇਡੀਅਨ ਸਮੂਹ

ਕੈਨੇਡਾ ਵਿਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਕਈ ਸਹਾਇਤਾ ਸਮੂਹ ਅੱਗੇ ਆਏ ਹਨ। ਨੌਜਵਾਨ ਸਪੋਰਟ ਨੈੱਟਵਰਕ (NSN) ਤੋਂ ਇੱਕ ਵਿਦਿਆਰਥੀ ਸਹਾਇਤਾ ਸਮੂਹ ਦੇ ਮੈਂਬਰ ਪ੍ਰਦਰਸ਼ਨ ਦੀ ਇਕ ਇਕੱਲੀ ਰਾਤ ਵੀ ਉਨ੍ਹਾਂ ਦੇ ਨਾਲ ਸਨ। ਜਿਵੇਂ ਹੀ ਪ੍ਰਦਰਸ਼ਨਕਾਰੀਆਂ ਨੇ ਟੋਰਾਂਟੋ ਪੀਅਰਸਨ ਹਵਾਈ ਅੱਡੇ ਨੇੜੇ ਇੱਕ ਪਲਾਜ਼ਾ ਦੀ ਖਾਲੀ ਪਾਰਕਿੰਗ ਵਿੱਚ ਆਪਣੇ ਕੈਂਪ ਲਗਾਏ ਤਾਂ ਕੁਝ ਲੋਕ ਹੈਰਾਨ ਹੋਏ ਕੀ ਉਹ ਆਪਣਾ ਸਮਾਂ ਬਰਬਾਦ ਕਰ ਰਹੇ ਹਨ।
14 ਜੂਨ, ਧਰਨੇ ਦੇ 18ਵੇਂ ਦਿਨ ਕੁਝ ਅਜਿਹਾ ਵਾਪਰਿਆ ਜਿਸ ਬਾਰੇ ਸੋਚਿਆ ਵੀ ਨਹੀਂ ਗਿਆ ਸੀ। ਕੈਨੇਡਾ ਦੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਓਟਾਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਅਜਿਹੇ ਮਾਮਲਿਆਂ ਵਿੱਚ ਸਾਰੇ ਦੇਸ਼ ਨਿਕਾਲੇ ਨੂੰ ਰੋਕ ਦਿੱਤਾ ਜਾਵੇਗਾ ਅਤੇ ਹਰੇਕ ਵਿਅਕਤੀਗਤ ਕੇਸ ਦੀ ਸਮੀਖਿਆ ਕਰਨ ਲਈ ਇੱਕ ਟਾਸਕ ਫੋਰਸ ਦੀ ਸਥਾਪਨਾ ਕੀਤੀ ਜਾਵੇਗੀ। NSN, ਇੱਕ ਦੋ ਸਾਲ ਪੁਰਾਣਾ ਗਰੇਟਰ ਟੋਰਾਂਟੋ ਏਰੀਆ (GTA) ਸਮੂਹ ਜੋ ਵਿਦਿਆਰਥੀਆਂ ਨੂੰ ਲਾਮਬੰਦ ਕਰਦਾ ਹੈ ਅਤੇ ਉਹਨਾਂ ਦੇ ਹੱਕਾਂ ਲਈ ਵਕਾਲਤ ਕਰਦਾ ਹੈ, 18 ਦਿਨਾਂ ਦੇ ਵਿਰੋਧ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਣ ਲਈ ਅੱਗੇ ਵਧਿਆ ਅਤੇ ਉਸ ਨੇ ਆਖਰਕਾਰ ਕੈਨੇਡੀਅਨ ਸਰਕਾਰ ਨੂੰ ਵਿਦਿਆਰਥੀਆਂ ਦੇ ਹੱਕ ਵਿਚ ਖੜ੍ਹੇੇ ਹੋਣ ਲਈ ਮਜਬੂਰ ਕਰ ਦਿੱਤਾ।
ਸ਼ੁਰੂਆਤ ਵਿੱਚ ਜਦੋਂ ਸਿਰਫ ਚਾਰ ਵਿਦਿਆਰਥੀ ਪਲਾਜ਼ਾ ਪਾਰਕਿੰਗ ਖੇਤਰ ਵਿੱਚ ਆਏ ਸਨ। ਇੱਕ ਐਨਐਸਐਨ ਵਲੰਟੀਅਰ ਦੀਪ ਹਾਜਰਾ ਨੇ ਕਿਹਾ ਕਿ ਲਵਪ੍ਰੀਤ ਸਿੰਘ ਜੋ ਇੱਕ ਵਿਦਿਆਰਥੀ ਸੀ, ਜਿਸਦਾ 13 ਜੂਨ ਨੂੰ ਕੱਢਿਆ ਜਾਣਾ ਤੈਅ ਕੀਤਾ ਗਿਆ ਸੀ। ਉਸਨੂੰ ਪੁੱਛਿਆਕਿ “ਕੁੱਝ ਬਣੇਗਾ ਵਿਰੋਧ ਪ੍ਰਦਰਸ਼ਨ ਦਾ (ਕੀ ਇਹ ਕੰਮ ਕਰੇਗਾ)?” ਹਾਜਰਾ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ “ਕਿਉਂਕਿ ਹਾਲਾਤ ਉਸ ਦੇ ਹੱਕ ਵਿਚ ਨਹੀਂ ਸਨ। ਲਵਪ੍ਰੀਤ ਚਿੰਤਤ ਦਿਖਾਈ ਦੇ ਰਿਹਾ ਸੀ।” ਉਦੋਂ ਉਸ ਨੂੰ ਖ਼ੁਦ ਨੂੰ ਪਤਾ ਨਹੀਂ ਸੀ ਕਿ ਇਹ (ਵਿਰੋਧ) ਕੰਮ ਕਰੇਗਾ ਜਾਂ ਨਹੀਂ, ਕੀ ਉਸ ਨੂੰ ਰਹਿਣ ਦਿੱਤਾ ਜਾਵੇਗਾ ਜਾਂ ਭਾਰਤ ਵਾਪਸ ਭੇਜਿਆ ਜਾਵੇਗਾ। ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਭਰ ਵਿੱਚ 100 ਤੋਂ ਵੱਧ ਭਾਰਤੀ ਅੰਤਰਰਾਸ਼ਟਰੀ ਗ੍ਰੈਜੂਏਟਾਂ ਨੂੰ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਤੋਂ ਸੂਚਨਾਵਾਂ ਪ੍ਰਾਪਤ ਹੋਈਆਂ ਸਨ, ਜਿਸ ਵਿੱਚ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਉਹਨਾਂ ਨੇ ਆਪਣੇ ਕੈਨੇਡੀਅਨ ਸਟੱਡੀ ਵੀਜ਼ਾ ਪ੍ਰਾਪਤ ਕਰਨ ਲਈ ਜੋ ਕਾਲਜ ਦਾਖਲਾ ਪੱਤਰ ਵਰਤੇ ਸਨ, ਉਹ ਧੋਖਾਧੜੀ ਵਾਲੇ ਸਨ। ਇਸ ਜਾਅਲਸਾਜ਼ੀ ਨੇ ਉਨ੍ਹਾਂ ਨੂੰ ਦੇਸ਼ ਨਿਕਾਲੇ ਦੇ ਖ਼ਤਰੇ ਵਿੱਚ ਪਾ ਦਿੱਤਾ। ਜਦੋਂ ਲਵਪ੍ਰੀਤ ਨੂੰ ਉਸ ਦਾ ਡਿਪੋਰਟੇਸ਼ਨ ਨੋਟਿਸ ਮਿਲਿਆ, ਤਾਂ ਉਸਨੇ NSN ਨਾਲ ਸੰਪਰਕ ਕੀਤਾ। ਸੰਸਥਾ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਬਿਕਰਮ ਸਿੰਘ ਨੇ ਪਿਛਲੇ ਮਹੀਨੇ ਇੱਕ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਉਸ ਨਾਲ ਮੁਲਾਕਾਤ ਕੀਤੀ ਅਤੇ ਘੰਟਿਆਂ ਬੱਧੀ ਸਲਾਹ ਕੀਤੀ। ਆਖਰਕਾਰ ਬਿਕਰਮ ਨੇ ਲਵਪ੍ਰੀਤ ਨੂੰ ਯਕੀਨ ਦਿਵਾਇਆ ਕਿ ਆਖਰੀ ਉਪਾਅ ਵਜੋਂ ਉਸ ਨੂੰ ਅਤੇ ਉਸੇ ਸਥਿਤੀ ਦਾ ਸਾਹਮਣਾ ਕਰ ਰਹੇ ਹੋਰ ਵਿਦਿਆਰਥੀਆਂ ਨੂੰ ਧਰਨਾ ਪ੍ਰਦਰਸ਼ਨ ਸ਼ੁਰੂ ਕਰਨਾ ਚਾਹੀਦਾ ਹੈ।
ਅਗਲੇ ਦੋ ਹਫ਼ਤਿਆਂ ਵਿੱਚ NSN ਵਾਲੰਟੀਅਰਾਂ ਨੇ ਭੀੜ ਨੂੰ ਇਕੱਠਾ ਕੀਤਾ ਅਤੇ ਧਿਆਨ ਖਿੱਚਿਆ। ਉਨ੍ਹਾਂ ਦਾ ਪਹਿਲਾ ਕਦਮ ਜਾਗਰੂਕਤਾ ਪੈਦਾ ਕਰਨਾ ਸੀ। ਉਹਨਾਂ ਨੇ ਸਾਥੀ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਦੇਸੀ ਭਾਈਚਾਰੇ ਨੂੰ ਉਹਨਾਂ ਦੇ ਉਦੇਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਨ ਲਈ ਇੱਕ ਉਤਸ਼ਾਹਜਨਕ ਇੰਸਟਾਗ੍ਰਾਮ ਰੀਲ ਬਣਾ ਕੇ ਸ਼ੁਰੂਆਤ ਕੀਤੀ। ਵੀਡੀਓ ਵਾਇਰਲ ਹੋ ਗਿਆ, ਜਿਸ ਦੇ ਨਤੀਜੇ ਵਜੋਂ ਅਗਲੇ ਦਿਨ 100 ਤੋਂ ਵੱਧ ਲੋਕ ਧਰਨੇ ਵਿੱਚ ਸ਼ਾਮਲ ਹੋਏ। ਮਹੀਨਿਆਂ ਵਿੱਚ ਪਹਿਲੀ ਵਾਰ ਵਿਦਿਆਰਥੀਆਂ ਵਿੱਚ ਉਮੀਦ ਦੀ ਕਿਰਨ ਦਿਖਾਈ ਦਿੱਤੀ। ਜਿਵੇਂ ਹੀ ਧਰਨੇ ਦੀ ਖ਼ਬਰ ਫੈਲੀ, ਵੱਖ- ਵੱਖ ਵਕੀਲਾਂ ਭਾਈਚਾਰਕ ਸੰਸਥਾਵਾਂ ਅਤੇ ਕਮਿਊਨਿਟੀ ਕਾਰਕੁਨਾਂ ਵੱਲੋਂ ਸਮਰਥਨ ਦਿੱਤਾ ਗਿਆ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂਐਸਓ) ਨੇ ਵਿਦਿਆਰਥੀਆਂ ਦੀ ਦੁਰਦਸ਼ਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਸਿਆਸੀ ਸਬੰਧਾਂ ਦੀ ਵਰਤੋਂ ਕੀਤੀ, ਜਦੋਂ ਕਿ ਖਾਲਸਾ ਏਡ ਨੇ ਲੰਗਰ ਦਾ ਆਯੋਜਨ ਕਰਨ ਲਈ ਅੱਗੇ ਵਧਿਆ। ਇਸ ਮਗਰੋ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਕਈ ਹੋਰ ਸੰਸਦ ਮੈਂਬਰ ਸਮਰਥਨ ਵਿਚ ਅੱਗੇ ਆਏ। ਉਹਨਾਂ ਨੇ ਇਸ ਮੁੱਦੇ ਨੂੰ ਕੈਨੇਡੀਅਨ ਸੰਸਦ ਵਿੱਚ ਲਿਆਂਦਾ, ਸਰਕਾਰ ਨੂੰ ਦੇਸ਼ ਨਿਕਾਲੇ ਨੂੰ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਦੇ ਨੇਤਾ ਪਿਏਰੇ ਪੋਇਲੀਵਰੇ ਨੇ ਵਿਰੋਧ ਸਥਾਨ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ।” ਉੱਧਰ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ, ਜੋ ਘੱਟ ਗਿਣਤੀ ਟਰੂਡੋ ਸਰਕਾਰ ਦਾ ਸਮਰਥਨ ਕਰ ਰਹੇ ਹਨ, ਨੇ ਵੀ ਦੌਰਾ ਕੀਤਾ। ਇਸ ਮਗਰੋਂ ਵਿਦਿਆਰਥੀਆਂ ਨੇ ਟੋਰਾਂਟੋ ਦੀ ਯਾਤਰਾ ਕੀਤੀ ਅਤੇ ਫੈਡਰਲ ਪਬਲਿਕ ਸੇਫਟੀ ਮੰਤਰੀ (ਗ੍ਰਹਿ ਮੰਤਰੀ ਦੇ ਬਰਾਬਰ) ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ।