ਦੇਸ਼ ਦੀ ਰਾਜਧਾਨੀ ਔਰਤਾਂ ਲਈ ਅਸੁਰੱਖਿਅਤ: ਇਸ ਸਾਲ ਦੇ ਪਹਿਲੇ 6 ਮਹੀਨਿਆਂ ’ਚ 1100 ਨਾਲ ਜਬਰ-ਜਨਾਹ

ਦੇਸ਼ ਦੀ ਰਾਜਧਾਨੀ ਔਰਤਾਂ ਲਈ ਅਸੁਰੱਖਿਅਤ: ਇਸ ਸਾਲ ਦੇ ਪਹਿਲੇ 6 ਮਹੀਨਿਆਂ ’ਚ 1100 ਨਾਲ ਜਬਰ-ਜਨਾਹ

ਨਵੀਂ ਦਿੱਲੀ –
ਦਿੱਲੀ ਵਿੱਚ 18 ਮਈ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਦੋਂ ਇਹ ਪਤਾ ਲੱਗਾ ਕਿ 13 ਸਾਲਾ ਲੜਕੀ ਨਾਲ ਨਾਬਾਲਗ ਸਮੇਤ ਅੱਠ ਵਿਅਕਤੀਆਂ ਨੇ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਕਾਰਨ ਰਾਸ਼ਟਰੀ ਰਾਜਧਾਨੀ ਵਿੱਚ ਔਰਤਾਂ ਦੀ ਸੁਰੱਖਿਆ ਉੱਤੇ ਸਵਾਲ ਖੜ੍ਹੇ ਕਰ ਦਿੱਤੇ। ਦਿੱਲੀ ਵਿੱਚ ਔਰਤਾਂ ਵਿਰੁੱਧ ਅਪਰਾਧ ਪਿਛਲੇ ਸਾਲ ਦੇ ਅੰਕੜਿਆਂ ਦੇ ਮੁਕਾਬਲੇ ਲਗਾਤਾਰ ਵੱਧਦਾ ਜਾ ਰਿਹਾ ਹੈ। ਦਿੱਲੀ ਪੁਲੀਸ ਵੱਲੋਂ ਇਕੱਤਰ ਅੰਕੜਿਆਂ ਅਨੁਸਾਰ ਚਾਲੂ ਸਾਲ ਵਿੱਚ 15 ਜੁਲਾਈ ਤੱਕ 1100 ਔਰਤਾਂ ਨਾਲ ਕਥਿਤ ਤੌਰ ‘ਤੇ ਬਲਾਤਕਾਰ ਹੋਇਆ ਹੈ। 2021 ਵਿੱਚ ਇਸੇ ਸਮੇਂ ਤੱਕ 1,033 ਔਰਤਾਂ ਨੂੰ ਇਸ ਘਿਨਾਉਣੇ ਅਪਰਾਧ ਦਾ ਸਾਹਮਣਾ ਕਰਨਾ ਪਿਆ ਸੀ। ਅੰਕੜਿਆਂ ਦੇ ਅਨੁਸਾਰ ਹੁਣ ਤੱਕ 2,197 ਔਰਤਾਂ ਨੂੰ ਅਗਵਾ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਹੋਈਆਂ 1,880 ਅਗਵਾ ਦੀਆਂ ਘਟਨਾਵਾਂ ਨਾਲੋਂ ਕਿਤੇ ਵੱਧ ਹੈ।