ਦਿੱਲੀ ਵਿਖੇ CUET ਪ੍ਰੀਖਿਆ ਦੌਰਾਨ ਸਿੱਖ ਬੱਚਿਆਂ ਦੇ ਕੜੇ ਉਤਰਵਾਏ ਗਏ……..

ਦਿੱਲੀ ਵਿਖੇ CUET ਪ੍ਰੀਖਿਆ ਦੌਰਾਨ ਸਿੱਖ ਬੱਚਿਆਂ ਦੇ ਕੜੇ ਉਤਰਵਾਏ ਗਏ……..

ਦਿੱਲੀ ਸਰਕਾਰ ਦੀ ਦਵਾਰਕਾ ਸਥਿਤ ‘ਨੇਤਾ ਜੀ ਸੁਭਾਸ਼ ਯੂਨੀਵਰਸਿਟੀ ਆਫ ਟੈਕਨਾਲੋਜੀ’ ਵਿਖੇ ਅੱਜ CUET ਪ੍ਰੀਖਿਆ ਦੌਰਾਨ ਸਿੱਖ ਬੱਚਿਆਂ ਦੇ ਕੜੇ ਉਤਰਵਾਉਣ ਦੀ ਖ਼ਬਰ ਆ ਰਹੀ ਹੈ। ਇਹ ਤਸਵੀਰ ਇੱਕ ਗੁਰਸਿੱਖ ਪਿਤਾ ਨੇ ਬੜੇ ਦੁਖੀ ਹਿਰਦੇ ਨਾਲ ਆਪਣੀ ਬੇਟੀ ਦਾ ਕੜਾ ਉਤਾਰ ਕੇ ਉਸ ਨੂੰ ਪ੍ਰੀਖਿਆ ਕੇਂਦਰ ਵਿੱਚ ਅੰਦਰ ਭੇਜਣ ਤੋਂ ਬਾਅਦ ਭੇਜੀ ਹੈ। ਜਿਹੜੇ ਸਿੱਖ ਬੱਚੇ ਆਪਣੇ ਮਾਂ-ਪਿਓ ਦੇ ਨਾਲ ਪ੍ਰੀਖਿਆਂ ਦੇਣ ਆਏ ਸਨ, ਉਨ੍ਹਾਂ ਦੇ ਕੜੇ ਤਾਂ ਮਾਤਾ-ਪਿਤਾ ਨੇ ਸੰਭਾਲ ਲਏ। ਪਰ ਜਿਹੜੇ 2 ਬੱਚੇ ਇਕੱਲੇ ਆਏ ਸਨ, ਉਹ ਬਾਹਰ ਆਪਣੇ ਕੜੇ ਰੱਖ ਕੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋ ਗਏ, ਇਸ ਤਸਵੀਰ ਉਨ੍ਹਾਂ ਲਾਵਾਰਿਸ ਕੜਿਆਂ ਦੀ ਹੈ…
ਕੀ ਇਸ ਨੂੰ ਆਜ਼ਾਦੀ ਕਹਿੰਦੇ ਹਨ ?