ਦਿੱਲੀ ਪੁਲੀਸ ਨੇ ਪ੍ਰੈੱਸ ਕਾਨਫਰੰਸ ਕਰਨੋਂ ਰੋਕਿਆ: ਵਿਨੇਸ਼ ਫੋਗਾਟ

ਦਿੱਲੀ ਪੁਲੀਸ ਨੇ ਪ੍ਰੈੱਸ ਕਾਨਫਰੰਸ ਕਰਨੋਂ ਰੋਕਿਆ: ਵਿਨੇਸ਼ ਫੋਗਾਟ

ਨਵੀਂ ਦਿੱਲੀ : ਵਿਸ਼ਵ ਚੈਂਪੀਅਨਸ਼ਿਪ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਤਗ਼ਮਾ ਜੇਤੂ ਵਿਨੇਸ਼ ਫੋਗਾਟ ਨੇ ਅੱਜ ਕਿਹਾ ਕਿ ਪੁਲੀਸ ਨੇ ਦਿੱਲੀ ਦੇ ਰਾਜਘਾਟ ’ਤੇ ਧਾਰਾ 144 ਲਗਾ ਦਿੱਤੀ ਹੈ ਅਤੇ ਪਹਿਲਵਾਨਾਂ ਨੂੰ ਪ੍ਰੈੱਸ ਕਾਨਫਰੰਸ ਕਰਨ ਤੋਂ ਰੋਕ ਦਿੱਤਾ ਹੈ। ਫੋਗਾਟ ਨੇ ਐਲਾਨ ਕੀਤਾ ਸੀ ਕਿ ਅੱਜ ਪਹਿਲਵਾਨਾਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਵਿਨੇਸ਼ ਦੇ ਨਾਲ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਨੇ ਵੀ ਟਵਿੱਟਰ ’ਤੇ ਪ੍ਰੈਸ ਕਾਨਫਰੰਸ ਦਾ ਐਲਾਨ ਕੀਤਾ ਸੀ। ਵਿਨੇਸ਼ ਨੇ ਕਿਹਾ ਕਿ ਪੁਲੀਸ ਨੇ ਰਾਜਘਾਟ ’ਤੇ ਧਾਰਾ 144 ਲਗਾ ਦਿੱਤੀ ਹੈ ਅਤੇ ਸਾਨੂੰ ਪ੍ਰੈੱਸ ਕਾਨਫਰੰਸ ਕਰਨ ਤੋਂ ਰੋਕ ਦਿੱਤਾ ਹੈ। ਅਗਲੀ ਪ੍ਰੈੱਸ ਕਾਨਫਰੰਸ ਦਾ ਸਮਾਂ ਅਤੇ ਸਥਾਨ ਜਲਦੀ ਤੈਅ ਕੀਤਾ ਜਾਵੇਗਾ। ਬਾਅਦ ’ਚ ਡੀਐੱਸਪੀ ਨੇ ਟਵੀਟ ਕਰਦਿਆਂ ਕਿਹਾ ਕਿ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਰਾਜਘਾਟ, ਲਾਲ ਕਿਲ੍ਹੇ ਨੇੜੇ ਧਾਰਾ 144 ਲਾਗੂ ਕੀਤੀ ਗਈ ਹੈ। ਇਸ ਇਲਾਕੇ ਵਿੱਚ ਕਿਸੇ ਤਰ੍ਹਾਂ ਦੇ ਇਕੱਠ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।