ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ 16 ਨੂੰ

ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ 16 ਨੂੰ

ਨਵੀਂ ਦਿੱਲੀ- ਦਿੱਲੀ ਦੇ ਐੱਲਜੀ ਵੀ.ਕੇ. ਸਕਸੇਨਾ ਨੇ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ 16 ਫਰਵਰੀ ਨੂੰ ਕਰਵਾਏ ਜਾਣ ਲਈ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਇਸ ਮੌਕੇ ਡਿਪਟੀ ਮੇਅਰ ਤੇ ਸਟੈਂਡਿੰਗ ਕਮੇਟੀ ਦੇ ਛੇ ਮੈਂਬਰਾਂ ਦੀ ਵੀ ਚੋਣ ਕੀਤੀ ਜਾਵੇਗੀ। ਇਸ ਮਿਤੀ ਦੀ ਤਜਵੀਜ਼ ਦਿੱਲੀ ਸਰਕਾਰ ਵੱਲੋਂ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਨਿਗਮ ਹਾਊਸ ਵਿੱਚ ਰੌਲੇ ਰੱਪੇ ਕਾਰਨ ਤਿੰਨ ਵਾਰ ਮੇਅਰ ਦੀ ਚੋਣ ਨਹੀਂ ਹੋ ਸਕੀ ਤੇ ਬੀਤੇ ਵੀਰਵਾਰ ਨੂੰ ਨਗਰ ਨਿਗਮ ਨੇ ਮੇਅਰ ਦੀ ਚੋਣ ਲਈ 16 ਫਰਵਰੀ ਮਿਤੀ ਨਿਰਧਾਰਤ ਕੀਤੀ ਸੀ ਜਿਸ ਨੂੰ ਐੱਲਜੀ ਨੇ ਪ੍ਰਵਾਨਗੀ ਦੇ ਦਿੱਤੀ ਹੈ।