ਸਨਫਰਾਂਸਿਸਕੋ/ਕੈਲੀਫੋਰਨੀਆ (ਬਿਊਰੋ ਨਿਊਜ਼) : ਨਗਰ ਕੀਰਤਨ ਸਨਫਰਾਂਸਿਸਕੋ ਵਿਖੇ ਉਪਰ ਸੰਗਤਾਂ ਦਾ ਠਾਠਾਂ ਮਾਰਦਾ ਹੜ੍ਹ ਸੀ। ਸੰਗਤਾਂ ਭਾਰੀ ਰੋਹ ਵਿੱਚ ਸਨ। ਸਿੱਖਾਂ ਦੇ ਜ਼ਖ਼ਮਾਂ ਨੂੰ ਅੱਜ ਵੀ ਦੁਨੀਆ ਭਰ ਵਿੱਚ ਬੈਠਾ ਸਿੱਖ ਕੱਲ੍ਹ ਵਾਂਗ ਮਹਿਸੂਸ ਕਰ ਰਿਹਾ ਹੈ।
‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਅਤੇ ਕਮਿਊਨਟੀ ਦੇ ਨਿਸ਼ਕਾਮ ਸੇਵਾਦਾਰ ਸ. ਜੋਬਨਜੀਤ ਸਿੰਘ ਧੰਜੂ ਨੇ ਕਿਹਾ ਕਿ 3 ਦਿਨ ’ਚ 30000 ਤੋਂ ਉੱਪਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਅਤੇ ਇੱਕ ਵੀ ਕਾਤਲ ਨੂੰ ਸਜ਼ਾ ਨਹੀਂ ਮਿਲੀ। ਉਨ੍ਹਾਂ ਨੇ ਪੂਰੀ ਕੌਮ ਨੂੰ ਇਕੱਠੇ ਹੋਣ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਨੇ ਅੱਜ ਮਹਾਨ ਨਗਰ ਕੀਰਤਨ ਉਪਰ ਪਹੁੰਚੇ ਹਜ਼ਾਰਾਂ ਪਰਿਵਾਰਾਂ ਅਤੇ ਗੁਰੂ ਕੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।