ਥਕਾਵਟ ਦੂਰ ਕਰਨ ਲਈ ਕਰੋ ਇਹ ਕੰਮ

ਥਕਾਵਟ ਦੂਰ ਕਰਨ ਲਈ ਕਰੋ ਇਹ ਕੰਮ

ਸਵੇਰੇ ਉੱਠਦੇ ਹੀ ਕੁਝ ਲੋਕ ਚਿੜਚਿੜਾ ਵਿਵਹਾਰ ਕਰਦੇ ਹਨ। ਕਿਸੀ ਨੂੰ ਇਸ ਤਰ੍ਹਾਂ ਦੇਖ ਕੇ ਮਨ ’ਚ ਇਹ ਸਵਾਲ ਉੱਠਦਾ ਹੈ ਕਿ ਆਖਿਰ ਇਸ ਨੇ ਕੀ ਖਾਧਾ ਸੀ? ਇਹ ਗੱਲ ਬਿਲਕੁੱਲ ਸਹੀ ਹੈ ਕਿ ਖਾਣ-ਪੀਣ ਦਾ ਅਸਰ ਮੂਡ ’ਤੇ ਵੀ ਪੈਂਦਾ ਹੈ। ਕੁਝ ਖਾਦ ਪਦਾਰਥ ਅਜਿਹੇ ਹੁੰਦੇ ਹਨ ਜੋ ਸਿਹਤ ਦੇ ਨਾਲ-ਨਾਲ ਮੂਡ ਨੂੰ ਵੀ ਚੰਗਾ ਰੱਖਦੇ ਹਨ। ਆਓ ਜਾਣਦੇ ਹਾਂ ਇਸ ’ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਉਂਦੀਆਂ ਹਨ।
ਡਰਾਈ ਫਰੂਟ – ਨਾਸ਼ਤੇ ’ਚ ਇਕ ਮੁੱਠੀ ਡਰਾਈ ਫਰੂਟ ਦਾ ਸੇਵਨ ਜ਼ਰੂਰ ਕਰੋ। ਇਸ ’ਚ ਤੁਸੀਂ ਬਦਾਮ, ਕਾਜੂ, ਪਿਸਤਾ, ਕਿਸ਼ਮਿਸ਼ ਆਦਿ ਕਿਸੇ ਵੀ ਤਰ੍ਹਾਂ ਦਾ ਮੇਵਾ ਖਾ ਸਕਦੇ ਹੋ। ਇਸ ’ਚ ਮੌਜੂਦ ਖਣਿਜ ਪਦਾਰਥ ਚਿੰਤਾ, ਉਦਾਸੀ, ਥਕਾਵਟ ਆਦਿ ਦੂਰ ਕਰਨ ’ਚ ਮਦਦਗਾਰ ਹੁੰਦੇ ਹਨ। ਇਸ ਨਾਲ ਤੁਸੀਂ ਵਧੀਆ ਮਹਿਸੂਸ ਕਰੋਗੇ। 2. ਚੌਕਲੇਟ – ਹਰ ਸਮੇਂ ਖੁਦ ਨੂੰ ਦੁਖੀ ਮਹਿਸੂਸ ਕਰਦੇ ਹੋ ਤਾਂ ਚਾਕਲੇਟ ਦਾ ਸੇਵਨ ਕਰੋ।
ਚੌਕਲੇਟ ’ਚ ਮੌਜੂਦ ਤੱਤ ਦਿਮਾਗ ਨੂੰ ਸ਼ਾਂਤ ਰੱਖਦੇ ਹਨ। ਇਸ ਨਾਲ ਤੁਸੀਂ ਤਣਾਅ ਮੁਕਤ ਰਹਿੰਦੇ ਹੋ। 3. ਪਾਸਤਾ – ਸਾਬੁਤ ਆਨਾਜ ਤੋਂ ਬਣਿਆ ਪਾਸਤਾ ਹੈਲਦੀ ਫੂਡ ਦੀ ਲਿਸਟ ’ਚ ਆਉਂਦਾ ਹੈ। ਇਸ ’ਚ ਪਾਏ ਜਾਣ ਵਾਲੇ ਮੈਗਨੀਸ਼ੀਅਮ ਦੀ ਮਾਤਰਾ ਤਣਾਅ ਦੇ ਪੱਧਰ ਨੂੰ ਘੱਟ ਕਰਦੇ ਹਨ। 4. ਪਾਲਕ – ਪਾਲਕ ’ਚ ਮੈਗਨੀਸ਼ੀਅਮ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ’ਚ ਆਇਰਨ, ਵਿਟਾਮਿਨ ਏ ਅਤੇ ਸੀ ਵਰਗੇ ਤੱਤ ਵੀ ਸ਼ਾਮਿਲ ਹੁੰਦੇ ਹਨ। ਐਨਰਜੀ ਨਾਲ ਭਰਪੂਰ ਰਹਿਣ ਲਈ ਪਾਲਕ ਦਾ ਸੇਵਨ ਜ਼ਰੂਰ ਕਰੋ।