ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੀਤੀ ਬਲਜੀਤ ਸਿੰਘ ਦਾਦੂਵਾਲ ਦੇ ਨਾਲ ਮੁਲਾਕਾਤ

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੀਤੀ ਬਲਜੀਤ ਸਿੰਘ ਦਾਦੂਵਾਲ ਦੇ ਨਾਲ ਮੁਲਾਕਾਤ

ਚੰਡੀਗੜ੍ਹ : ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਨਿਵਾਸ ਸਥਾਨ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਵਿਖੇ ਪਹੁੰਚ ਕੇ ਜਿੱਥੇ ਮੱਥਾ ਟੇਕਿਆ ਉੱਤੇ ਹੀ ਜਥੇਦਾਰ ਦਾਦੂਵਾਲ ਜੀ ਨਾਲ ਕਰੀਬ ਇੱਕ ਘੰਟਾ ਬੰਦ ਕਮਰਾ ਮੁਲਾਕਾਤ ਕੀਤੀ। ਜਿਵੇਂ ਹੀ ਡੇਰਾ ਬਿਆਸ ਮੁਖੀ ਦੇ ਗੁਰਦੁਆਰਾ ਦਾਦੂ ਸਾਹਿਬ ਪੁੱਜਣ ਦੀ ਖਬਰ ਸੰਗਤਾਂ ਤੱਕ ਪੁੱਜੀ ਤਾਂ ਸੈਂਕੜਿਆਂ ਦੀ ਤਾਦਾਦ ਵਿੱਚ ਸੰਗਤਾਂ ਨੇ ਵੀ ਗੁਰਦੁਆਰਾ ਦਾਦੂ ਸਾਹਿਬ ਵਿਖੇ ਪੁੱਜ ਕੇ ਮੱਥਾ ਟੇਕਿਆ ਅਤੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਸਰਸ਼ਨ ਵੀ ਕੀਤੇ ।
ਗੁਰਬਾਣੀ ਗੁਰਇਤਹਾਸ ਸਬੰਧੀ ਧਾਰਮਿਕ ਵਿਚਾਰ ਚਰਚਾ ਕੀਤੀ-ਦਾਦੂਵਾਲ
ਡੇਰਾ ਬਿਆਸ ਮੁਖੀ ਦੀ ਅਚਾਣਕ ਫੇਰੀ ਬਾਰੇ ਜਦੋਂ ਜਥੇਦਾਰ ਦਾਦੂਵਾਲ ਦੇ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਡੇਰਾ ਬਿਆਸ ਮੁਖੀ ਪਿਛਲੇ ਲੰਮੇ ਸਮੇਂ ਤੋਂ ਜਦੋਂ ਵੀ ਇਸ ਇਲਾਕੇ ਵਿੱਚ ਆਉਂਦੇ ਹਨ ਤਾਂ ਬਕਾਇਦਾ ਉਨਾਂ ਨੂੰ ਮਿਲ ਕੇ ਗੁਰਦੁਆਰਾ ਦਾਦੂ ਸਾਹਿਬ ਵਿਖੇ ਮੱਥਾ ਟੇਕ ਕੇ ਹੀ ਜਾਂਦੇ ਹਨ। ਇਸ ਮੁਲਾਕਾਤ ਦੌਰਾਨ ਹੋਈ ਗੱਲਬਾਤ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਗੁਰਬਾਣੀ ਗੁਰਇਤਹਾਸ ਸਬੰਧੀ ਧਾਰਮਿਕ ਵਿਚਾਰ ਚਰਚਾ ਦੇ ਨਾਲ-ਨਾਲ ਸਮਾਜ ਵਿੱਚ ਫੈਲ ਰਹੇ ਨਸ਼ਿਆਂ ਤੇ ਚਿੰਤਾ ਜ਼ਾਹਰ ਕਰਦਿਆਂ ਇਨਾਂ ਨੂੰ ਰੋਕਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਪਰ ਇਸ ਮੁਲਾਕਾਤ ਨੂੰ ਲੈ ਕੇ ਹੋਰ ਵੀ ਕਈ ਮਾਈਨੇ ਕੱਢੇ ਜਾ ਰਹੇ ਹਨ ਕਿ ਆਖਰ ਇਨ੍ਹਾਂ ਦੋਵਾਂ ਨੇ ਇੱਕ ਬੰਦ ਕਮਰੇ ਵਿੱਚ ਮੀਟਿੰਗ ਕੀਤੀ?