ਡਾ. ਜੇਸਨ ਸਿੰਘ ਵੋਹਰਾ ਐਸਟਨ ਯੂਨੀਵਰਸਿਟੀ ਦੇ ਬਣੇ ਪਹਿਲੇ ਸਿੱਖ ਚਾਂਸਲਰ

ਡਾ. ਜੇਸਨ ਸਿੰਘ ਵੋਹਰਾ ਐਸਟਨ ਯੂਨੀਵਰਸਿਟੀ ਦੇ ਬਣੇ ਪਹਿਲੇ ਸਿੱਖ ਚਾਂਸਲਰ

ਲੰਡਨ : ਡਾਕਟਰ ਜੇਸਨ ਵੋਹਰਾ ਐਸਟਨ ਯੂਨੀਵਰਸਿਟੀ ਦੇ ਪਹਿਲੇ ਏਸ਼ੀਆਈ ਚਾਂਸਲਰ ਬਣੇ ਹਨ। ਡਾਕਟਰ ਜੇਸਨ ਵੋਹਰਾ ਲਾਇਨਕ੍ਰਾਫ਼ਟ ਹੋਲਸੇਲ ਲਿਮਟਿਡ ਦੇ ਮੁੱਖ ਕਾਰਜਕਾਰੀ ਹਨ, ਜੋ ਸਰ ਜੌਹਨ ਸੁੰਦਰਲੈਂਡ ਦੀ ਥਾਂ ਲੈਣਗੇ, ਜਿਨ੍ਹਾਂ ਨੇ 13 ਸਾਲਾਂ ਬਾਅਦ ਅਸਤੀਫ਼ਾ ਦਿੱਤਾ ਹੈ। ਡਾ. ਵੋਹਰਾ ਨੂੰ 2014 ਵਿਚ ਯੂਨੀਵਰਸਿਟੀ ਦੁਆਰਾ ਉੱਦਮਤਾ ਅਤੇ ਕਾਰੋਬਾਰ ਦੇ ਵਿਕਾਸ ਵਿਚ ਯੋਗਦਾਨ ਲਈ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਐਸਟਨ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ ਨਿਯੁਕਤ ਕੀਤੇ ਜਾਣ ਵਾਲੇ 5ਵੇਂ ਚਾਂਸਲਰ ਹਨ। ਉਨ੍ਹਾਂ ਸਿਰਫ਼ ਏਸ਼ੀਆਈ ਵਿਰਾਸਤ ਦੇ ਪਹਿਲੇ ਚਾਂਸਲਰ ਹਨ, ਸਗੋਂ ਉਹ ਸਭ ਤੋਂ ਛੋਟੀ ਉਮਰ ਦੇ ਚਾਂਸਲਰ ਵੀ ਹਨ। ਇਕ ਉੱਚ ਤਜਰਬੇਕਾਰ ਕੰਪਨੀ ਨਿਰਦੇਸ਼ਕ ਅਤੇ ਸਫ਼ਲ ਉਦਯੋਗਪਤੀ ਡਾ. ਵੋਹਰਾ ਕਈ ਸਾਲਾਂ ਤੋਂ ਵੈਸਟ ਮਿਡਲੈਂਡਜ਼ ਵਿਚ ਵੱਖ-ਵੱਖ ਬੋਰਡਾਂ ਵਿਚ ਆਪਣੇ ਕੰਮ ਦੇ ਨਾਲ-ਨਾਲ ਮਹੱਤਵਪੂਰਨ ਨਾਗਰਿਕ ਅਤੇ ਪਰਉਪਕਾਰੀ ਭੂਮਿਕਾਵਾਂ ਦੁਆਰਾ ਯੂ. ਕੇ. ਵਿਚ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਯੋਗਦਾਨ ਪਾਉਂਦੇ ਆ ਰਹੇ ਹਨ। ਡਾ. ਵੋਹਰਾ ਨੂੰ ਵਪਾਰ ਅਤੇ ਅੰਤਰਰਾਸ਼ਟਰੀ ਵਪਾਰਕ ਸੇਵਾਵਾਂ ਲਈ 2017 ਵਿਚ ਮਹਾਰਾਣੀ ਐਲਿਜ਼ਾਬੈੱਥ ਵਲੋਂ ਸ਼ਾਹੀ ਖ਼ਿਤਾਬ ਓ. ਬੀ. ਈ. ਨਾਲ ਸਨਮਾਨਿਤ ਕੀਤਾ ਗਿਆ ਸੀ।।