ਡਾਬਰੋਵਸਕੀ-ਰਾਊਟਲਿਫ ਦੀ ਜੋੜੀ ਨੇ ਮਹਿਲਾ ਡਬਲਜ਼ ਖਿਤਾਬ ਆਪਣੇ ਨਾਮ ਕੀਤਾ

ਡਾਬਰੋਵਸਕੀ-ਰਾਊਟਲਿਫ ਦੀ ਜੋੜੀ ਨੇ ਮਹਿਲਾ ਡਬਲਜ਼ ਖਿਤਾਬ ਆਪਣੇ ਨਾਮ ਕੀਤਾ

ਨਿਊਯਾਰਕ: ਗੈਬਰੀਏਲਾ ਡਾਬਰੋਵਸਕੀ ਅਤੇ ਏਰਿਨ ਰਾਊਟਲਿਫ ਨੇ 2020 ਦੀ ਚੈਂਪੀਅਨ ਲੌਰਾ ਸੈਗਮੰਡ ਅਤੇ ਵੇਰਾ ਜ਼ਵੋਨਾਰੇਵਾ ਨੂੰ 7-6 (9), 6-3 ਨਾਲ ਹਰਾ ਕੇ ਯੂਐੱਸ ਓਪਨ ਮਹਿਲਾ ਡਬਲਜ਼ ਦਾ ਖਿਤਾਬ ਆਪਣੇ ਨਾਮ ਕਰ ਲਿਆ। ਕੈਨੇਡਾ ਦੀ ਡਬਰੋਵਸਕੀ ਅਤੇ ਨਿਊਜ਼ੀਲੈਂਡ ਦੀ ਰਾਊਟਲਿਫ ਦੀ ਜੋੜੀ ਲਈ ਮਹਿਲਾ ਡਬਲਜ਼ ਵਰਗ ਵਿੱਚ ਇਹ ਪਹਿਲਾ ਗਰੈਂਡ ਸਲੈਮ ਖਿਤਾਬ ਹੈ।