ਟੈਨਿਸ: ਸੁਮਿਤ ਨਾਗਲ ਟਾਮਪੇਰੇ ਓਪਨ ਚੈਂਪੀਅਨ

ਟੈਨਿਸ: ਸੁਮਿਤ ਨਾਗਲ ਟਾਮਪੇਰੇ ਓਪਨ ਚੈਂਪੀਅਨ

ਟਾਮਪੇਰੇ: ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਚੈੱਕ ਗਣਰਾਜ ਦੇ ਡੇਲੀਬੋਰ ਸਿਵਰਸਿਨਾ ਨੂੰ ਸਿੱਧੇ ਸੈੱਟਾਂ ’ਚ ਮਾਤ ਦੇ ਕੇ ਟਾਮਪੇਰੇ ਓਪਨ ਦਾ ਸਿੰਗਲਜ਼ ਖ਼ਿਤਾਬ ਜਿੱਤ ਲਿਆ ਹੈ। ਨਾਗਲ ਨੇ ਇੱਕ ਘੰਟਾ 44 ਮਿੰਟਾਂ ਤੱਕ ਚੱਲੇ ਮੁਕਾਬਲੇ ’ਚ ਸਿਵਰਸਿਨਾ ਨੂੰ 6-4 7-5 ਨਾਲ ਹਰਾਇਆ। ਨਾਗਲ ਦਾ ਪੰਜ ਮੁਕਾਬਲਿਆਂ ਵਿੱਚੋਂ ਇਹ ਚੌਥਾ ਏਟੀਪੀ ਚੈਲੈਂਜਰ ਖ਼ਿਤਾਬ ਅਤੇ ਇਸ ਸਾਲ ਦਾ ਦੂਜਾ ਖ਼ਿਤਾਬ ਹੈ। ਇਸ ਤੋਂ ਪਹਿਲਾਂ ਉਹ ਅਪਰੈਲ ਮਹੀਨੇ ਰੋਮ ਵਿੱਚ ਗਾਰਡਨ ਓਪਨ ਚੈਂਪੀਅਨ ਬਣਿਆ ਸੀ। ਮੈਚ ’ਚ ਨਾਗਲ ਦੀ ਸ਼ੁਰੂਆਤ ਖਰਾਬ ਰਹੀ ਹਾਲਾਂਕਿ ਪੱਛੜਨ ਦੇ ਬਾਵਜੂਦ ਉਸ ਨੇ ਪਹਿਲਾ ਸੈੱਟ 6-4 ਨਾਲ ਆਪਣੇ ਨਾਂ ਕੀਤਾ। ਪੰਜਵਾਂ ਦਰਜਾ ਪ੍ਰਾਪਤ ਸਿਵਰਸਿਨਾ ਨੇ ਦੂਜੇ ਸੈੱਟ ’ਚ ਨਾਗਲ ਨੂੰ ਟੱਕਰ ਦਿੱਤੀ ਪਰ ਭਾਰਤੀ ਖਿਡਾਰੀ ਨੇ ਸਿਵਰਸਿਨਾ ਦੀ ਸਰਵਿਸ ਤੋੜ ਕੇ 6-5 ਦੀ ਲੀਡ ਬਣਾਈ ਅਤੇ ਫਿਰ ਆਖਰੀ ਸੈੱਟ ਜਿੱਤ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ।