ਟੈਨਿਸ: ਰਾਮਕੁਮਾਰ ਨੂੰ ਆਈਟੀਐੱਫ ਕਲਬੁਰਗੀ ਓਪਨ ਦਾ ਖਿਤਾਬ

ਟੈਨਿਸ: ਰਾਮਕੁਮਾਰ ਨੂੰ ਆਈਟੀਐੱਫ ਕਲਬੁਰਗੀ ਓਪਨ ਦਾ ਖਿਤਾਬ

ਕਲਬੁਰਗੀ- ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਅੱਜ ਇੱਥੇ ਪੁਰਸ਼ ਸਿੰਗਲਜ਼ ਦੇ ਇੱਕਤਰਫ਼ਾ ਫਾਈਨਲ ਵਿੱਚ ਆਸਟਰੀਆ ਦੇ ਡੇਵਿਡ ਪਿਚਲਰ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਕਲਬੁਰਗੀ ਓਪਨ ਟੈਨਿਸ ਟੂਰਨਾਮੈਂਟ ਵਜੋਂ ਆਪਣਾ ਤੀਜਾ ਆਈਟੀਐੱਫ ਖਿਤਾਬ ਜਿੱਤਿਆ। ਪਿਛਲੇ ਹਫ਼ਤੇ ਆਈਟੀਐੱਫ ਮੁੰਬਈ ਓਪਨ ਦਾ ਖਿਤਾਬ ਜਿੱਤਣ ਵਾਲੇ ਰਾਮਕੁਮਾਰ ਨੇ ਪਿਚਲਰ ਨੂੰ ਸਿਰਫ਼ 64 ਮਿੰਟ ਵਿੱਚ 6-2, 6-1 ਨਾਲ ਹਰਾ ਕੇ ਪਿਛਲੇ 57 ਦਿਨਾਂ ਦੌਰਾਨ ਆਪਣਾ ਤੀਜਾ ਆਈਟੀਐੱਫ ਖਿਤਾਬ ਜਿੱਤਿਆ। ਭਾਰਤੀ ਡੇਵਿਸ ਕੱਪ ਟੀਮ ਦੇ ਮੈਂਬਰ ਰਾਮਕੁਮਾਰ ਨੂੰ ਇਸ ਜਿੱਤ ’ਤੇ 3200 ਡਾਲਰ ਦਾ ਚੈੱਕ ਅਤੇ 25 ਏਟੀਪੀ ਅੰਕ ਮਿਲੇ। ਪਿਚਲਰ ਨੂੰ 2120 ਡਾਲਰ ਤੋਂ ਇਲਾਵਾ 16 ਏਟੀਪੀ ਅੰਕ ਮਿਲੇ। ਰਾਮਕੁਮਾਰ ਨੇ ਕਿਹਾ, ‘‘ਲਗਾਤਾਰ ਦੂਜਾ ਖਿਤਾਬ ਜਿੱਤ ਕੇ ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਂ ਪਿਛਲੇ ਦੋ ਹਫ਼ਤਿਆਂ ਵਿੱਚ ਆਪਣੀ ਸਰਵੋਤਮ ਖੇਡ ਦਾ ਪ੍ਰਦਰਸ਼ਨ ਕੀਤਾ ਹੈ।’’