ਟੁਲੈਰੀ ਕੈਲੀਫੋਰਨੀਆ ਵਿਖੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ

ਟੁਲੈਰੀ ਕੈਲੀਫੋਰਨੀਆ ਵਿਖੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ

ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿਚੋਂ ਫੌਰਨ ਰਿਹਾਅ ਕੀਤਾ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ : ਜਥੇਦਾਰ ਤਰਸੇਮ ਸਿੰਘ ਖਾਲਸਾ

ਕੈਲੀਫੋਰਨੀਆ/ਟੁਲੈਰੀ (ਸਾਡੇ ਲੋਕ) : ਅੱਜ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਟੁਲੈਰੀ ਵਿਖੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਪਾਰਟੀ ਵਲੋਂ ਪਹਿਲਾਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਤੇ ਕਵੀਸ਼ਰੀ ਜਥਿਆਂ ਨੇ ਬੀਰ ਰਸ ਕਵਿਤਾਵਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪੰਥਕ ਬੁਲਾਰੇ ਜਥੇਦਾਰ ਤਰਸੇਮ ਸਿੰਘ ਖਾਲਸਾ ਪ੍ਰਧਾਨ ਕੈਲੀਫੋਰਨੀਆ, ਜ. ਸੁਲੱਖਣ ਸਿੰਘ ਸ਼ਾਹਕੋਟ, ਜ. ਪ੍ਰੀਤਮ ਸਿੰਘ ਜੋਗਾ ਨੰਗਲ, ਜ. ਹਰਦੀਪ ਸਿੰਘ ਖਾਲਸਾ, ਭਾਈ ਜਤਿੰਦਰ ਸਿੰਘ ਜੀ ਖਾਲਸਾ ਦਮਦਮੀ ਟਕਸਾਲ, ਮਨਜੀਤ ਸਿੰਘ ਪੱਤੜ, ਪਰਮਿੰਦਰ ਸਿੰਘ ਰੰਧਾਵਾ, ਅਮਰੀਕ ਸਿੰਘ ਖਾਲਸਾ, ਗੁਰਦੀਪ ਸਿੰਘ, ਪਾਲ ਸਿੰਘ ਜ਼ਖ਼ਮੀ, ਭਾਈ ਬਲਕਾਰ ਸਿੰਘ ਚੌਹਲਾ ਸਾਹਿਬ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਾਰੇ ਬੁਲਾਰਿਆਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੰਦੀ ਸਿੰਘਾਂ ਨੂੰ ਛੇਤੀ ਤੋਂ ਛੇਤੀ ਜੇਲ੍ਹਾਂ ਵਿਚੋਂ ਰਿਹਾਅ ਕੀਤਾ ਜਾਵੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਕਰਵਾਈਆਂ ਜਾਣ। ਇਸ ਮੌਕੇ ਭਾਈ ਰਣਜੀਤ ਸਿੰਘ ਜੀ ਕਵੀਸ਼ਰ ਬੁੱਢਾ ਦਲ, ਬਲਵਿੰਦਰ ਸਿੰਘ, ਗੁਲਜਾਰ ਸਿੰਘ, ਸੰਤੋਖ ਸਿੰਘ, ਜਗਦੇਵ ਸਿੰਘ, ਜੋਗਿੰਦਰ ਸਿੰਘ, ਗੁਰਮੁੱਖ ਸਿੰਘ ਦੇ ਜਥਿਆਂ ਨੇ ਵਾਰਾਂ ਗਾ ਕੇ ਨਿਹਾਲ ਕੀਤਾ। ਭਾਈ ਬਲਕਾਰ ਸਿੰਘ ਚੌਹਲਾ ਦਾ ਸਪੈਸ਼ਲ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰ. ਅਰਵਿੰਦਰ ਸਿੰਘ, ਸ੍ਰ. ਪਾਲ ਸਿੰਘ, ਸ੍ਰ. ਗੁਰਦੀਪ ਸਿੰਘ, ਸ੍ਰ. ਮਹਿਤਾਬ ਸਿੰਘ, ਸ੍ਰ. ਸਰਬਜੀਤ ਸਿੰਘ ਦਿੱਲੀ, ਸ੍ਰ. ਪਲਵਿੰਦਰ ਸਿੰਘ ਨਾਗਰਾ, ਸੁਰਿੰਦਰਪਾਲ ਸਿੰਘ ਭਿੰਡਰ ਦਾ ਪਰਿਵਾਰ, ਸ੍ਰ. ਗੁਰਭੇਜ ਸਿੰਘ, ਸ੍ਰ. ਗੁਰਪ੍ਰੀਤ ਸਿੰਘ ਤੂਰ, ਸ੍ਰ. ਗੁਰਮੇਲ ਸਿੰਘ ਸੰਘਾ, ਸ੍ਰ. ਅਮਰੀਕ ਸਿੰਘ, ਸ੍ਰ. ਗੁਰਦੀਪ ਸਿੰਘ ਬਰਾੜ, ਭਾਈ ਮਨਜੀਤ ਸਿੰਘ, ਸ੍ਰ. ਜਸਵਿੰਦਰ ਸਿੰਘ, ਸ੍ਰ. ਹਰਜੀਤ ਸਿੰਘ ਅਟਵਾਲ, ਕੁਲਵਿੰਦਰ ਸਿੰਘ, ਸ੍ਰ. ਧਰਮ ਸਿੰਘ, ਸ੍ਰ. ਗੁਰਨਾਮ ਸਿੰਘ, ਸ੍ਰ. ਪਰਮਿੰਦਰ ਸਿੰਘ, ਸ੍ਰ.ਅਜਮੇਰ ਸਿੰਘ ਮੱਲੀ, ਸ੍ਰ.ਜਰਨੈਲ ਸਿੰਘ ਢਿੱਲੋਂ, ਸ੍ਰ. ਅਮਨਦੀਪ ਸਿੰਘ ਐਲ.ਏ., ਸ੍ਰ. ਸੁਖਵਿੰਦਰ ਸਿੰਘ, ਸ੍ਰ. ਇੰਦਰਪ੍ਰੀਤ ਸਿੰਘ, ਸ੍ਰ. ਗੁਰਪ੍ਰੀਤ ਸਿੰਘ, ਸ੍ਰ. ਹਰਭਜਨ ਸਿੰਘ, ਸ੍ਰ. ਜੋਧਾ ਸਿੰਘ, ਸ੍ਰ. ਧਰਮਜੀਤ ਸਿੰਘ, ਸ੍ਰ. ਬਚਿੱਤਰ ਸਿੰਘ ਕੁਲਾਰ ਆਦਿ ਹਾਜ਼ਰ ਸਨ। ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਭਾਈ ਰਣਜੀਤ ਸਿੰਘ ਜੀ ਬੁੱਢਾ ਦਲ ਕਵਿਸ਼ਰੀ ਜਥਾ ਫਰਿਜ਼ਨੋ, ਭਾਈ ਬਲਵਿੰਦਰ ਸਿੰਘ ਜੀ ਬੁੱਢਾ ਦਲ ਕਵਿਸ਼ਰੀ ਜਥਾ ਫਰਿਜ਼ਨੋ, ਭਾਈ ਗੁਲਜ਼ਾਰ ਸਿੰਘ ਜੀ ਬੁੱਢਾ ਦਲ ਕਵਿਸ਼ਰੀ ਜਥਾ ਫਰਿਜ਼ਨੋ, ਭਾਈ ਸੰਤੋਖ ਸਿੰਘ ਜੀ ਬੁੱਢਾ ਦਲ ਕਵਿਸ਼ਰੀ ਜਥਾ ਫਰਿਜ਼ਨੋ, ਭਾਈ ਜਗਦੇਵ ਸਿੰਘ ਜੀ ਬੁੱਢਾ ਦਲ ਕਵਿਸ਼ਰੀ ਜਥਾ ਫਰਿਜ਼ਨੋ, ਭਾਈ ਜੁਗਿੰਦਰ ਸਿੰਘ ਜੀ ਬੁੱਢਾ ਦਲ ਕਵਿਸ਼ਰੀ ਜਥਾ ਫਰਿਜ਼ਨੋ, ਭਾਈ ਗੁਰਮੁੱਖ ਸਿੰਘ ਬੁੱਢਾ ਦਲ ਕਵਿਸ਼ਰੀ ਜਥਾ ਫਰਿਜ਼ਨੋ, ਸ੍ਰ. ਅਰਵਿੰਦਰ ਸਿੰਘ ਜੀ ਸੀਨੀਅਰ ਲੀਡਰ (ਅ) ਦਲ ਅੰਮਿ੍ਰਤਸਰ, ਸ੍ਰ. ਗੁਰਦੀਪ ਸਿੰਘ ਸਿਲਮਾ ਐਸ.ਐਫ.ਐਸ.ਸੀ., ਸ੍ਰ. ਮਹਿਤਾਬ ਸਿੰਘ ਕਿੰਗਸਬਰਗ, ਸ੍ਰ. ਅਮਰੀਕ ਸਿੰਘ ਮਨਟੀਕਾ, ਸ੍ਰ. ਪਲਵਿੰਦਰ ਸਿੰਘ ਨਾਗਰਾ ਸਟਾਕਟਨ, ਸ੍ਰ. ਸਰਬਜੀਤ ਸਿੰਘ ਦਿੱਲੀ ਬੇਏਰੀਆ, ਸ੍ਰ. ਤਜਿੰਦਰ ਸਿੰਘ ਮੁੱਖ ਸੇਵਾਦਾਰ ਐਲੇ ਵੱਡੇ ਕਾਫ਼ਲੇ ਨਾਲ, ਸ੍ਰ. ਸੁਰਿੰਦਰਪਾਲ ਸਿੰਘ ਭਿੰਦਰ ਦਾ ਪਰਿਵਾਰ ਅਤੇ ਭਲੱਗੀ ਸੀਏ, ਸ੍ਰ. ਹਰਦੀਪ ਸਿੰਘ ਮੁੱਖ ਸੇਵਾਦਾਰ ਬਿੱਕਰਸਪੀਡ ਐਸ.ਏ.ਡੀ, ਸ੍ਰ. ਗੁਰਤੇਜ ਸਿੰਘ, ਸ੍ਰ. ਗੁਰਮੀਤ ਸਿੰਘ ਬਿੱਕਰਸਪੀਡ ਵੱਡੇ ਕਾਫ਼ਲੇ ਨਾਲ ਸੀਨੀਅਰ ਲੀਡਰ, ਸ੍ਰ. ਗੁਰਮੇਲ ਸਿੰਘ ਸੰਘਾ ਬਿੱਕਰਸਪੀਡ ਜਨਰਲ ਸਕੱਤਰ ਸੀਏ, ਸ੍ਰ. ਅਮਰੀਕ ਸਿੰਘ ਬਿੱਕਰਸਪੀਡ ਸੀਨੀਅਰ ਲੀਡਰ, ਸ੍ਰ. ਗੁਰਦੀਪ ਸਿੰਘ ਬਰਾੜ ਬਿੱਕਰਸਪੀਡ ਸੀਨੀਅਰ ਲੀਡਰ, ਭਾਈ ਸਾਹਿਬ ਭਾਈ ਜਤਿੰਦਰ ਸਿੰਘ ਦਮਦਮੀ ਟਕਸਾਲ ਟੁਲੈਰੀ, ਭਾਈ ਮਨਜੀਤ ਸਿੰਘ ਟੁਲੈਰੀ, ਭਾਈ ਜਸਵਿੰਦਰ ਸਿੰਘ ਟੁਲੈਰੀ, ਭਾਈ ਹਰਜੀਤ ਸਿੰਘ ਅਟਵਾਲ ਟੁਲੈਰੀ, ਭਾਈ ਕੁਲਵਿੰਦਰ ਸਿੰਘ ਟੁਲੈਰੀ, ਸ੍ਰ. ਧਰਮ ਸਿੰਘ ਟੁਲੈਰੀ, ਸ੍ਰ. ਗੁਰਨਾਮ ਸਿੰਘ ਟੁਲੈਰੀ, ਸ੍ਰ. ਪ੍ਰਮਿੰਦਰ ਸਿੰਘ ਟੁਲੈਰੀ, ਸ੍ਰ. ਅਜਮੇਰ ਸਿੰਘ ਮੱਲੀ ਟੁਲੈਰੀ, ਸ੍ਰ. ਜਰਨੈਲ ਸਿੰਘ ਢਿੱਲੋਂ ਟੁਲੈਰੀ, ਭਾਈ ਸੁਖਵਿੰਦਰ ਸਿੰਘ, ਭਾਈ ਇੰਦਰਪ੍ਰੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਕੀਰਤਨੀ ਜਥਾ ਟੁਲੈਰੀ, ਭਾਈ ਹਰਭਜਨ ਸਿੰਘ, ਭਾਈ ਆਤਮ ਸਿੰਘ, ਭਾਈ ਜਸਵੀਰ ਸਿੰਘ ਕੀਰਤਨੀ ਜਥਾ, ਕਾਕਾ ਜੋਦਾ ਸਿੰਘ ਕੱਵਤਾ ਕੀਰਤਨੀ ਜਥਾ, ਸ੍ਰ. ਮਨਜੀਤ ਸਿੰਘ ਪੱਤੜ, ਸ੍ਰ. ਹਰਦੀਪ ਸਿੰਘ, ਸ੍ਰ. ਪ੍ਰਮਿੰਦਰ ਸਿੰਘ ਰੰਧਾਵਾ, ਸ੍ਰ. ਅਮਰੀਕ ਸਿੰਘ ਖਾਲਿਸਤਾਨੀ, ਸ੍ਰ. ਪ੍ਰੀਤਮ ਸਿੰਘ ਜੋਗਾ ਨੰਗਲ, ਸ੍ਰ. ਗੁਰਦੀਪ ਸਿੰਘ, ਸ੍ਰ. ਪਾਲ ਸਿੰਘ ਜ਼ਖ਼ਮੀ, ਭਾਈ ਜਤਿੰਦਰ ਸਿੰਘ ਦਮਦਮੀ ਟਕਸਾਲ ਸਟੇਜ ਸਕੱਤਰ, ਜ. ਸੁਲੱਖਣ ਸਿੰਘ ਸ਼ਾਹਕੋਟ, ਭਾਈ ਬਲਕਾਰ ਸਿੰਘ ਚੌਹਲਾ।