ਟਰੰਪ ਦੀ ਹੱਤਿਆ ਦੀ ਕੋਸ਼ਿਸ਼-ਯੂ.ਐਸ. ਸੀਕਰੇਟਸਰਵਿਸ ਦੀ ਡਾਇਰੈਕਟਰ ਵਲੋਂ ਅਸਤੀਫ਼ਾ

ਟਰੰਪ ਦੀ ਹੱਤਿਆ ਦੀ ਕੋਸ਼ਿਸ਼-ਯੂ.ਐਸ. ਸੀਕਰੇਟਸਰਵਿਸ ਦੀ ਡਾਇਰੈਕਟਰ ਵਲੋਂ ਅਸਤੀਫ਼ਾ

ਵਾਸ਼ਿੰਗਟਨ : ਬੀਤੇ ਦਿਨੀਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਪੈਨਸਿਲਵੇਨੀਆ ’ਚ ਰੈਲੀ ਦੌਰਾਨ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਅਮਰੀਕਾ ਦੀ ਸੀਕਰੇਟ ਸਰਵਿਸ ਦੀ ਡਾਇਰੈਕਟਰ ਕਿੰਬਰਲੀ ਚੀਟਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਆਲੋਚਕਾਂ ਦੇ ਨਿਸ਼ਾਨੇ ’ਤੇ ਸੀ ਕਿ ਮੌਜੂਦਾ ਅਤੇ ਸਾਬਕਾ ਰਾਸ਼ਟਰਪਤੀਆਂ ਦੀ ਰੱਖਿਆ ਕਰਨ ਵਾਲੀ ਏਜੰਸੀ ਆਪਣੇ ਮੁੱਖ ਮਿਸ਼ਨ ਵਿਚ ਕਿਵੇਂ ਅਸਫਲ ਹੋ ਸਕਦੀ ਹੈ। ਚੀਟਲ ਨੇ ਕਿਹਾ ਕਿ ਮੈਂ ਸੁਰੱਖਿਆ ਦੀ ਕਮੀ ਲਈ ਪੂਰੀ ਜ਼ਿੰਮੇਵਾਰੀ ਲੈਂਦੀ ਹਾਂ ।