ਝਾਰਖੰਡ: ਮੂਰਤੀ ਨੂੰ ਜਲ ਪ੍ਰਵਾਹ ਕਰਨ ਮੌਕੇ ਦੋ ਧੜਿਆਂ ’ਚ ਝੜਪ ਕਾਰਨ ਪੁਲੀਸ ਮੁਲਾਜ਼ਮਾਂ ਸਣੇ 8 ਜ਼ਖ਼ਮੀ

ਝਾਰਖੰਡ: ਮੂਰਤੀ ਨੂੰ ਜਲ ਪ੍ਰਵਾਹ ਕਰਨ ਮੌਕੇ ਦੋ ਧੜਿਆਂ ’ਚ ਝੜਪ ਕਾਰਨ ਪੁਲੀਸ ਮੁਲਾਜ਼ਮਾਂ ਸਣੇ 8 ਜ਼ਖ਼ਮੀ

ਰਾਂਚੀ – ਰਾਂਚੀ ਦੇ ਬਾਹਰਵਾਰ ਸਰਸਵਤੀ ਦੇਵੀ ਦੀ ਮੂਰਤੀ ਦੇ ਜਲ ਪ੍ਰਵਾਹ ਦੌਰਾਨ ਦੋ ਧੜਿਆਂ ਨੇ ਇੱਕ ਦੂਜੇ ‘ਤੇ ਪਥਰਾਅ ਕੀਤਾ, ਜਿਸ ਦੌਰਾਨ ਦੋ ਪੁਲੀਸ ਮੁਲਾਜ਼ਮਾਂ ਸਮੇਤ ਘੱਟੋ-ਘੱਟ ਅੱਠ ਵਿਅਕਤੀ ਜ਼ਖ਼ਮੀ ਹੋ ਗਏ। ਹਿੰਸਾ ਦੌਰਾਨ ਪੁਲੀਸ ਵਾਹਨਾਂ ਸਮੇਤ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਇਹ ਘਟਨਾ ਬੀਤੀ ਰਾਤ ਨੂੰ ਨਗਰੀ ਮੇਨ ਰੋਡ ‘ਤੇ ਸਰਸਵਤੀ ਮੂਰਤੀ ਦੇ ਜਲ ਪ੍ਰਵਾਹ ਜਲੂਸ ਦੌਰਾਨ ਵਾਪਰੀ, ਜਦੋਂ ਇਕ ਸਮੂਹ ਨੇ ਜਲੂਸ ‘ਚ ਹਿੱਸਾ ਲੈ ਰਹੇ ਕੁਝ ਲੋਕਾਂ ‘ਤੇ ਕਥਿਤ ਤੌਰ ‘ਤੇ ਪਥਰਾਅ ਕੀਤਾ। ਫਿਰ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਹੋਈ, ਜਿਸ ਵਿਚ ਕਈ ਵਿਅਕਤੀ ਜ਼ਖਮੀ ਹੋ ਗਏ।ਸਥਿਤੀ ਨੂੰ ਕਾਬੂ ਕਰਨ ਲਈ ਗਏ ਕੁਝ ਪੁਲੀਸ ਮੁਲਾਜ਼ਮ ਵੀ ਪਥਰਾਅ ਵਿੱਚ ਜ਼ਖ਼ਮੀ ਹੋ ਗਏ।