ਜੰਮੂ ਕਸ਼ਮੀਰ: ਰਾਮਬਨ ਵਿੱਚ 300 ਕਰੋੜ ਦੀ ਕੋਕੀਨ ਸਣੇ ਪੰਜਾਬ ਦੇ ਦੋ ਵਸਨੀਕ ਗ੍ਰਿਫ਼ਤਾਰ

ਜੰਮੂ ਕਸ਼ਮੀਰ: ਰਾਮਬਨ ਵਿੱਚ 300 ਕਰੋੜ ਦੀ ਕੋਕੀਨ ਸਣੇ ਪੰਜਾਬ ਦੇ ਦੋ ਵਸਨੀਕ ਗ੍ਰਿਫ਼ਤਾਰ

ਬਨੀਹਾਲ/ਜੰਮੂ – ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਅੱਜ ਇਕ ਵਾਹਨ ’ਚੋਂ ਪੁਲੀਸ ਨੇ 30 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 300 ਕਰੋੜ ਰੁਪਏ ਹੈ। ਇਸ ਸਬੰਧ ਵਿੱਚ ਪੁਲੀਸ ਨੇ ਪੰਜਾਬ ਦੇ ਦੋ ਵਸਨੀਕਾਂ ਨੂੰ ਕਾਬੂ ਕੀਤਾ ਹੈ ਜਨਿ੍ਹਾਂ ਦੀ ਪਛਾਣ ਜਲੰਧਰ ਦੇ ਰਹਿਣ ਵਾਲੇ ਸਰਬਜੀਤ ਸਿੰਘ ਅਤੇ ਫਗਵਾੜਾ ਦੇ ਰਹਿਣ ਵਾਲੇ ਹਨੀ ਬਸਰਾ ਵਜੋਂ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਗ੍ਰਿਫ਼ਤਾਰੀ ਨਾਲ ਨਸ਼ਿਆਂ ਦੇ ਅਤਵਿਾਦ ਵਿੱਚ ਸ਼ਾਮਲ ਇਕ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਸ਼ਨਿਚਰਵਾਰ ਰਾਤ ਨੂੰ ਹੋਈ ਇਹ ਬਰਾਮਦਗੀ ਜੰਮੂ-ਸ੍ਰੀਨਗਰ ਕੌਮੀ ਮਾਰਗ ਦੇ ਨਾਲ ਲੱਗਦੇ ਬਨੀਹਾਲ ਖੇਤਰ ’ਚੋਂ ਕੀਤੀ ਗਈ ਹੈ ਤੇ ਇਸ ਸਾਲ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਮੁਲਜ਼ਮਾਂ ਨੇ 27 ਕਿੱਲੋ ਕੋਕੀਨ ਬੈਗਾਂ ਵਿੱਚ ਭਰੀ ਹੋਈ ਸੀ ਜਦਕਿ ਤਿੰਨ ਕਿੱਲੋ ਕੋਕੀਨ ਵਾਹਨ ਦੀ ਛੱਤ ’ਤੇ ਛੁਪਾਈ ਹੋਈ ਸੀ।