ਜੰਡਿਆਲਾ ਗੁਰੂ: ਇਸ ਮਹੀਨੇ 86 ਫੀਸਦੀ ਤੋਂ ਜ਼ਿਆਦਾ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਉਣਗੇ: ਮੰਤਰੀ

ਜੰਡਿਆਲਾ ਗੁਰੂ: ਇਸ ਮਹੀਨੇ 86 ਫੀਸਦੀ ਤੋਂ ਜ਼ਿਆਦਾ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਉਣਗੇ: ਮੰਤਰੀ

ਜੰਡਿਆਲਾ ਗੁਰੂ- ਇਥੋਂ ਨਜ਼ਦੀਕੀ ਦਬੁਰਜੀ ਵਿਖੇ 80 ਕੇਵੀਏ ਸੋਲਰ ਨੈੱਟ ਮੀਟਰ ਸਿਸਟਮ ਦਾ ਉਦਘਾਟਨ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਇਸ ਮਹੀਨੇ 86 ਫੀਸਦੀ ਤੋਂ ਜ਼ਿਆਦਾ ਘਰਾਂ ਦੇ ਬਿਜਲੀ ਬਿਲ ਜ਼ੀਰੋ ਆਉਣਗੇ। ਈਟੀਓ ਨੇ ਦੱਸਿਆ ਇਹ ਸੋਲਰ ਸਿਸਟਮ ਰੋਜ਼ 300 ਬਿਜਲੀ ਦੇ ਯੂਨਿਟ ਪੈਦਾ ਕਰੇਗਾ। ਸਰਕਾਰ ਸੋਲਰ ਸਿਸਟਮ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ। ਬਿਜਲੀ ਮੰਤਰੀ ਨੇ ਕਿਹਾ ਸੂਬੇ ਦੇ ਲੋਕਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਬਿਜਲੀ ਦੇ ਬੁਨਿਆਦੀ ਢਾਂਚੇ ਵਿੱਚ ਲਗਾਤਾਰ ਸੁਧਾਰ ਕਰ ਰਹੀ ਹੈ ਅਤੇ ਬਿਜਲੀ ਦੇ ਪੁਰਾਣੇ ਟਰਾਂਸਫਾਰਮਰਾਂ ਨੂੰ ਬਦਲਿਆ ਜਾ ਰਿਹਾ ਹੈ। 66 ਕੇਵੀ ਦੀਆਂ ਨਵੀਆਂ ਲਾਈਨਾਂ ਵੀ ਵਿਛਾਈਆਂ ਜਾ ਰਹੀਆਂ ਹਨ।