ਜੋੜ ਮੇਲ ਬਸੰਤ ਰਾਗ ਕੀਰਤਨ ਦਰਬਾਰ ਨਾਲ ਸਮਾਪਤ

ਜੋੜ ਮੇਲ ਬਸੰਤ ਰਾਗ ਕੀਰਤਨ ਦਰਬਾਰ ਨਾਲ ਸਮਾਪਤ

ਪਟਿਆਲਾ – ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਮੈਨੇਜਰ ਕਰਨੈਲ ਸਿੰਘ ਵਿਰਕ ਦੀ ਦੇਖ-ਰੇਖ ਹੇਠਾਂ ਕੀਤਾ ਗਿਆ ਬਸੰਤ ਪੰਚਮੀ ਦਾ ਸਾਲਾਨਾ ਜੋੜ ਮੇਲ ਦੇਰ ਰਾਤ ਨੂੰ ਬਸੰਤ ਰਾਗ ਕੀਰਤਨ ਦਰਬਾਰ ਨਾਲ ਸਮਾਪਤ ਹੋਇਆ। ਇਸ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਸਰਵਣ ਰਾਹੀਂ ਨਿਹਾਲ ਕੀਤਾ। ਗੁਰਦੁਆਰਾ ਪ੍ਰਬੰਧਕਾਂ ਨੇ ਵੱਖ ਵੱੱਖ ਖੇਤਰਾਂ ’ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲ਼ੀਆਂ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ। ਇਨ੍ਹਾਂ ਸ਼ਖ਼ਸੀਅਤਾਂ ਵਿੱਚ ਪਰਵਾਸੀ ਭਾਰਤੀ ਦਰਸ਼ਨ ਸਿੰਘ ਰੱਖੜਾ, ਸ਼੍ਰੋਮਣੀ ਕਮੇਟੀ ਮੈਂਬਰਾਨ ਜਸਮੇਰ ਸਿੰਘ ਲਾਛੜੂ, ਸਤਵਿੰਦਰ ਸਿੰਘ ਟੌਹੜਾ ਤੇ ਜਰਨੈਲ ਸਿੰਘ ਕਰਤਾਰਪੁਰ, ਕਾਰਸੇਵਾ ਵਾਲ਼ੇ ਬਾਬਾ ਅਮਰੀਕ ਸਿੰਘ ਤੇ ਬਾਬਾ ਇੰਦਰ ਸਿੰਘ ਸਮੇਤ ਡੀਐਸਪੀ (ਟਰੈਫਿਕ) ਕਰਨੈਲ ਸਿੰਘ, ਟਰੈਫਿਕ ਇੰਚਾਰਜ ਸਿਟੀ 1 ਭਗਵਾਨ ਸਿੰਘ ਲਾਡੀ ਤੇ ਟਰੈਫਿਕ ਇੰਚਾਰਜ ਸਿਟੀ 2 ਦਲੇਰ ਸਿੰਘ ਸਮੇਤ ਸਿੱਖ ਸਭਾਵਾਂ, ਲੰਗਰ ਸੁਸਾਇਟੀਆਂ ਅਤੇ ਖੂਨਦਾਨ ਕੈਂਪ ਲਗਾਉਣ ਵਾਲੀਆਂ ਸੁਸਾਇਟੀਆਂ ਤੇ ਕਲੱਬਾਂ ਦੇ ਪ੍ਰਤੀਨਿਧ ਆਦਿ ਸ਼ਾਮਲ ਰਹੇ।