ਜੂਨੀਅਰ ਹਾਕੀ ਵਿਸ਼ਵ ਕੱਪ: ਉੱਤਮ ਸਿੰਘ ਕਰੇਗਾ ਭਾਰਤ ਦੀ ਅਗਵਾਈ

ਜੂਨੀਅਰ ਹਾਕੀ ਵਿਸ਼ਵ ਕੱਪ: ਉੱਤਮ ਸਿੰਘ ਕਰੇਗਾ ਭਾਰਤ ਦੀ ਅਗਵਾਈ

ਨਵੀਂ ਦਿੱਲੀ- ਕੁਆਲਾਲੰਪੁਰ ਵਿੱਚ 5 ਤੋਂ 16 ਦਸੰਬਰ ਤੱਕ ਖੇਡੇ ਜਾਣ ਵਾਲੇ ਐੱਫਆਈਐੱਚ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ’ਚ ਫਾਰਵਰਡ ਉੱਤਮ ਸਿੰਘ ਭਾਰਤੀ ਟੀਮ ਦੀ ਅਗਵਾਈ ਕਰੇਗਾ। ਮੌਜੂਦਾ ਏਸ਼ਿਆਈ ਚੈਂਪੀਅਨ ਭਾਰਤ ਨੂੰ ਕੈਨੇਡਾ, ਦੱਖਣੀ ਕੋਰੀਆ ਅਤੇ ਸਪੇਨ ਦੇ ਨਾਲ ਪੂਲ ਸੀ ਵਿੱਚ ਰੱਖਿਆ ਗਿਆ ਹੈ। ਭਾਰਤ ਆਪਣਾ ਪਹਿਲਾ ਮੈਚ 5 ਦਸੰਬਰ ਨੂੰ ਕੋਰੀਆ ਖ਼ਿਲਾਫ਼ ਖੇਡੇਗਾ। ਭਾਰਤ ਪਿਛਲੀ ਵਾਰ ਟੂਰਨਾਮੈਂਟ ਵਿੱਚ ਚੌਥੇ ਸਥਾਨ ’ਤੇ ਰਿਹਾ ਸੀ। ਕੋਚ ਸੀ.ਆਰ ਕੁਮਾਰ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ।