ਜੀ20 ਸੰਮੇਲਨ: ਅੰਮ੍ਰਿਤਸਰ ਦੇ ਕਲਾਕਾਰ ਨੇ ਬਣਾਈ ਜੋਅ ਬਾਇਡਨ ਦੀ ਪੇਂਟਿੰਗ

ਜੀ20 ਸੰਮੇਲਨ: ਅੰਮ੍ਰਿਤਸਰ ਦੇ ਕਲਾਕਾਰ ਨੇ ਬਣਾਈ ਜੋਅ ਬਾਇਡਨ ਦੀ ਪੇਂਟਿੰਗ

ਅੰਮ੍ਰਿਤਸਰ : ਦੇਸ਼ ਦੀ ਰਾਜਧਾਨੀ ਜੀ20 ਸੰਮੇਲਨ ਦੀ ਮੇਜ਼ਬਾਨੀ ਲਈ ਤਿਆਰ ਹੈ, ਜਿਸ ਵਿੱਚ ਅਮਰੀਕੀ ਸਦਰ ਜੋਅ ਬਾਇਡਨ ਸਮੇਤ ਵਿਸ਼ਵ ਦੇ ਵੱਡੇ ਆਗੂ ਸ਼ਿਰਕਤ ਕਰਨਗੇ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਦਾ ਸਵਾਗਤ ਕਰਨ ਲਈ ਅੰਮ੍ਰਿਤਸਰ ਦੇ ਰਹਿਣ ਵਾਲੇ ਕਲਾਕਾਰ ਨੇ ਬਾਇਡਨ ਦੀ ਸ਼ਾਨਦਾਰ ਪੇਂਟਿੰਗ ਬਣਾਈ ਹੈ। ਕਲਾਕਾਰ ਡਾ. ਜਗਜੋਤ ਸਿੰਘ ਨੇ ਅਮਰੀਕੀ ਰਾਸ਼ਟਰਪਤੀ ਦਾ ਭਾਰਤ ’ਚ ਸਵਾਗਤ ਕਰਨ ਲਈ ਆਪਣੇ ਹੱਥਾਂ ਨਾਲ ਸੱਤ ਫੁੱਟ ਉੱਚੀ ਤੇ ਪੰਜ ਫੁੱਟ ਚੌੜੀ ਪੇਂਟਿੰਗ ਬਣਾਈ ਹੈ। ਡਾ. ਜਗਜੋਤ ਨੇ ਆਖਿਆ ਕਿ ਜੋਅ ਬਾਇਡਨ ਰਾਸ਼ਟਰਪਤੀ ਬਣਨ ਮਗਰੋਂ ਪਹਿਲੀ ਵਾਰ ਭਾਰਤ ਆ ਰਹੇ ਹਨ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਗਏ ਸਨ ਤਾਂ ਉਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਉਸ (ਮੈਂ) ਨੇ ਸੋਚਿਆ ਹੋਇਆ ਸੀ ਕਿ ਜਦੋਂ ਅਮਰੀਕੀ ਸਦਰ ਭਾਰਤ ਆਉਣਗੇ ਤਾਂ ਉਹ ਉਨ੍ਹਾਂ ਦੀ ਪੇਂਟਿੰਗ ਬਣਾਏਗਾ। ਜਗਜੋਤ ਨੇ ਆਖਿਆ ਕਿ ਇਹ ਪੇਂਟਿੰਗ ਬਣਾਉਣ ਲਈ ਦਸ ਦਿਨਾਂ ਦਾ ਸਮਾਂ ਲੱਗਿਆ ਹੈ।