ਜੀ-20 ਸਿਖ਼ਰ ਸੰਮੇਲਨ: ਬਾਇਡਨ 7 ਨੂੰ ਭਾਰਤ ਆਉਣਗੇ ਤੇ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ

ਜੀ-20 ਸਿਖ਼ਰ ਸੰਮੇਲਨ: ਬਾਇਡਨ 7 ਨੂੰ ਭਾਰਤ ਆਉਣਗੇ ਤੇ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਵੀਰਵਾਰ 7 ਸਤੰਬਰ ਨੂੰ ਭਾਰਤ ਦਾ ਦੌਰਾ ਕਰਨਗੇ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸਦੇ ਮੁਤਾਬਕ ਬਾਇਡਨ ਜੀ-20 ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਵੀ ਕਰਨਗੇ। ਭਾਰਤ, ਜੀ-20 ਸਮੂਹ ਦਾ ਮੌਜੂਦਾ ਪ੍ਰਧਾਨ ਹੈ ਤੇ ਨਵੀਂ ਦਿੱਲੀ ਵਿੱਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਸਿਖਰ ਸੰਮੇਲਨ ਵਿੱਚ ਵਿਸ਼ਵ ਨੇਤਾਵਾਂ ਦੀ ਮੇਜ਼ਬਾਨੀ ਕਰੇਗਾ।