ਜੀ-20 ਐਲਾਨਨਾਮੇ ’ਤੇ ਆਮ ਸਹਿਮਤੀ ਇਤਿਹਾਸਕ ਮੀਲ ਪੱਥਰ: ਰਾਜਨਾਥ

ਜੀ-20 ਐਲਾਨਨਾਮੇ ’ਤੇ ਆਮ ਸਹਿਮਤੀ ਇਤਿਹਾਸਕ ਮੀਲ ਪੱਥਰ: ਰਾਜਨਾਥ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਦੀ ਜੀ-20 ਪ੍ਰਧਾਨਗੀ ਨੇ ਆਲਮੀ ਪਲੈਟਫਾਰਮ ’ਤੇ ‘‘ਅਮਿਟ ਛਾਪ’’ ਛੱਡੀ ਹੈ ਅਤੇ ਇਸ ਦੌਰਾਨ ਦਿੱਲੀ ਐਲਾਨਨਾਮੇ ’ਤੇ ਆਮ ਸਹਿਮਤੀ ਬਣਨਾ ਆਲਮੀ ਵਿਸ਼ਵਾਸ ਦੀ ਘਾਟ ਨੂੰ ਦੂਰ ਕਰਨ ਅਤੇ ਆਲਮੀ ਭਰੋਸਾ ਬਣਾਉਣ ਦੀ ਦਿਸ਼ਾ ਵੱਲ ਇੱਕ ੲਿਤਿਹਾਸਕ ਮੀਲ ਪੱਥਰ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ‘‘ਵਿਸ਼ਵ ਗੁਰੂ’’ ਅਤੇ ‘‘ਵਿਸ਼ਵ ਬੰਧੂ’’ ਦੋਵਾਂ ਰੂਪਾਂ ’ਚ ਭਾਰਤ ਦੇ ਹੁਨਰ ਨੂੰ ਸਫਲਤਾ ਨਾਲ ਦਰਸਾਇਆ ਹੈ।