ਜੀ.ਐਚ.ਜੀ. ਅਕੈਡਮੀ ਵੱਲੋਂ ਸਲਾਨਾ 13ਵੇਂ ਅੰਤਰ-ਰਾਸ਼ਟਰੀ ਯੁਵਕ ਮੇਲੇ ਨੇ ਛੱਡੀਆਂ ਅਮਿੱਟ ਪੈੜਾ

ਜੀ.ਐਚ.ਜੀ. ਅਕੈਡਮੀ ਵੱਲੋਂ ਸਲਾਨਾ 13ਵੇਂ ਅੰਤਰ-ਰਾਸ਼ਟਰੀ ਯੁਵਕ ਮੇਲੇ ਨੇ ਛੱਡੀਆਂ ਅਮਿੱਟ ਪੈੜਾ

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ/ ਨੀਟਾ ਮਾਛੀਕੇ) : ਜੀ.ਐਚ.ਜੀ. ਡਾਂਸ ਅਤੇ ਸੰਗੀਤ ਅਕੈਡਮੀ ਫਰਿਜ਼ਨੋ ਵੱਲੋਂ ਤੇਰਵਾਂ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲਾ ਫਰਿਜ਼ਨੋ ਦੇ “ਵਿਲੀਅਮ ਸਰੋਏਨ ਥੀਏਟਰ” (William Saroyan “heater) ਵਿੱਚ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਜੀ. ਐਚ. ਜੀ. ਖਾਲਸਾ ਦੀ ਚਲੀ ਆ ਰਹੀ ਮਰਿਯਾਦਾ ਅਨੁਸਾਰ ਸਭ ਨੇ ਰਲ ਕੇ ਪ੍ਰੋਗਰਾਮ ਦੀ ਸਫਲਤਾ ਲਈ ਅਰਦਾਸ ਕੀਤੀ। ਇਸ ਉਪਰੰਤ ਧੰਨ-ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਨੂੰ ਨਤਮਸਤਕ ਹੋਏ। ਪੰਜਾਬੀ ਸੱਭਿਆਚਾਰ ਨੂੰ ਸਿਜਦਾ ਕਰਦੇ ਹੋਏ ਗਿੱਧੇ ਅਤੇ ਭੰਗੜੇ ਦਾ ਦੌਰ ਵਿੱਚ ਪਹਿਲਾ ਜੀ. ਐਚ. ਜੀ. ਅਕੈਡਮੀਂ ਦੇ ਵੱਲੋਂ ਤਿਆਰ ਟੀਮਾਂ ਦੇ ਬੱਚਿਆਂ ਦੀਆਂ ਟੀਮਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਉਪਰੰਤ ਚੱਲੇ ਭੰਗੜੇ ਦੇ ਮੁਕਾਬਲੇ ਦੇ ਮਹਾਂ ਯੁੱਧ ਵਿੱਚ ਕੈਲੇਫੋਰਨੀਆਂ ਦੇ ਵੱਖ-ਵੱਖ ਸ਼ਹਿਰ ਦੀਆਂ ਦੋ ਟੀਮਾਂ ਨੇ ਖੂਬ ਰੰਗ ਬੰਨੇ।
ਭੰਗੜੇ ਦੇ ਮੁਕਾਬਲੇ ਦਾ ਪਹਿਲੇ ਇਨਾਮ ਦੀ ਸਪਾਂਸਰਸਿਪ ਹਮੇਸਾ ਦੀ ਤਰਾਂ ‘ਸ਼ਾਨੇ-ਏ-ਪੰਜਾਬ’ ਇੰਡੀਅਨ ਗਰੋਸਰੀ ਸਟੋਰ ਦੇ ਮਾਲਕ ਸ. ਸੁਖਦੇਵ ਸਿੰਘ ਵੱਲੋਂ ਦਿੱਤਾ ਗਿਆ। ਜਦਕਿ ਬਾਕੀ ਇਨਾਮ ਹੋਰਨਾਂ ਵੱਲੋ ਸਪਾਂਸਰ ਸਨ। ਜੀ. ਐਚ. ਜੀ. ਅਕੈਡਮੀ ਟੀਮ ਨੇ ਵੀ ਬਾ-ਕਮਾਲ ਪੇਸ਼ਕਾਰੀ ਕੀਤੀ। ਇਸੇ ਤਰਾਂ ਕਈ ਟੀਮਾਂ ਵੱਲੋਂ ਲਾਈਵ ਬੋਲੀਆਂ ਨਾਲ ਭੰਗੜੇ ਦੀ ਪੇਸ਼ਕਾਰੀ ਵੀ ਦਰਸ਼ਕਾਂ ਦੇ ਮਨ ਨੂੰ ਭਾਅ ਗਈ। ਸਮੁੱਚੇ ਪ੍ਰੋਗਰਾਮ ਦੌਰਾਨ ਬਾਬਿਆਂ ਦਾ “ਮਲਵਈ ਗਿੱਧਾ” ਅਤੇ “ਮਾਂਵਾਂ ਦਾ ਗਿੱਧਾ” ਦੀ ਪੇਸ਼ਕਾਰੀ ਨੇ ਪੰਜਾਬੀ ਸੱਭਿਆਚਾਰ ਦੀ ਅਸਲ ਤਸਵੀਰ ਪੇਸ਼ ਕਰਦੇ ਹੋਏ ਰੂਬ ਰੰਗ ਬੰਨੇ। ਇਸੇ ਤਰ੍ਹਾਂ ਸਭ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦਿੱਤੇ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ “ਗੱਭਰੂ ਗੁਲਾਬ ਵਰਗੇ” ਬੇ-ਏਰੀਆਂ, ਦੂਜਾ ਸਥਾਨ “ਸ਼ੇਰਨੀਆਂ ਰੰਗਲਾ ਪੰਜਾਬ ਆਰਟ ਅਕੈਡਮੀਂ” ਸਰੀ, ਕੈਨੇਡਾ ਅਤੇ ਤੀਜਾ “ਸਥਾਨ ਨੌਰਕਲ ਨੌਜਵਾਨ” ਬੇ-ਏਰੀਆਂ ਦੀ ਟੀਮ ਦੇ ਹਿੱਸੇ ਆਇਆ। ਜਿਨ੍ਹਾਂ ਵਿੱਚ ਪਹਿਲੇ ਇਨਾਮ ਦੇ ਸਪਾਂਸਰ ਸ. ਸੁਖਦੇਵ ਸਿੰਘ ‘ਸ਼ਾਨ-ਏ-ਪੰਜਾਬ’, ਦੂਜਾ ਇਨਾਮ ਜਸਪ੍ਰੀਤ ਸਿੰਘ ਅਟਾਰਨੀ ਅਤੇ ਤੀਜਾ ਇਨਾਮ ‘ਜਗਦੀਪ ਸਿੰਘ ਇੰਸੋਰੈਸ਼ ਏਜੰਸੀ’ ਵੱਲੋਂ ਦਿੱਤਾ ਗਿਆ।
ਇਸ ਸਮੇਂ ਅਕੈਡਮੀ ਦੇ ਫਾਊਡਰ ਅਤੇ ਸਰਪ੍ਰਸਤ ਡਾ. ਦਲਜਿੰਦਰ ਸਿੰਘ ਜੌਹਲ , ਜਿਨ੍ਹਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਕੇ ਸਨਮਾਨਿਤ ਕਰਨਾ ਸੀ। ਪਰ ਆਪਣੀ ਅਚਾਨਕ ਸਿਹਤ ਖ਼ਰਾਬ ਹੋਣ ਕਰਕੇ ਨਹੀਂ ਪਹੁੰਚ ਸਕੇ। ਪਰ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸੱਭਿਆਚਾਰ ਸੇਵਾਵਾਂ ਦਾ ਜ਼ਿਕਰ ਕਰਦੇ ਹੋਏ ਯਾਦ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਦੀ ਮੁੱਖ ਭੂਮਿਕਾ ਬੀਬੀ ਆਸ਼ਾ ਸ਼ਰਮਾਂ ਅਤੇ ਗੁਰਦੀਪ ਸ਼ੇਰਗਿੱਲ ਨੇ ਨਾ-ਖੂਬੀ ਨਿਭਾਈ। ਇਸ ਸਮੁੱਚੇ ਕਾਰਜ ਨੂੰ ਨੇਪਰੇ ਚਾੜਨ ਵਿੱਚ ਸਭ ਪ੍ਰਬੰਧਕ ਵਧਾਈ ਦੇ ਪਾਤਰ ਹਨ। ਜਿਸ ਤੋਂ ਸਭ ਹਾਜ਼ਰੀਨ ਬਹੁਤ ਖੁਸ਼ ਸਨ। ਅੱਜ ਦੇ ਸਮੇਂ ਅੰਦਰ ਬੱਚਿਆਂ ਨੂੰ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਕੱਢ ਵੀਡੀਓ ਗੇਮ ਵਰਗੀ ਆਦਤ ਤੋਂ ਦੂਰ ਕਰਨਾ ਅਤੇ ਆਪਣੇ ਸੱਭਿਆਚਾਰਕ ਵਿਰਸੇ ਅਤੇ ਧਰਮ ਨਾਲ ਜੋੜਨ ਦਾ ਇਹ ਇਕ ਪ੍ਰਬੰਧਕਾ ਦਾ ਬਹੁਤ ਵੱਡਾ ਉਪਰਾਲਾ ਹੈ। ਅੱਜ ਇਹ ਲੋੜ ਵੀ ਹੈ ਕਿ ਬੱਚੇ ਘਰ ਦੀ ਚਾਰ ਦੀਵਾਰੀ ਅੰਦਰ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਬਾਹਰ ਬੱਚਿਆਂ ਵਿੱਚ ਲਿਆਉਣਾ ਅਤੇ ਆਪਣੇ ਸੱਭਿਆਚਾਰ ਨਾਲ ਜੋੜਨਾ, ਜਿੱਥੇ ਉਨ੍ਹਾਂ ਦੀ ਮਾਨਸਿਕਤਾ ਨੂੰ ਕਾਇਮ ਰੱਖਦਾ ਹੈ। ਉੱਥੇ ਉਨ੍ਹਾਂ ਵਿੱਚ ਤੰਦਰੁਸਤੀ ਅਤੇ ਸਵੈ-ਵਿਸ਼ਵਾਸ ਵੀ ਪੈਦਾ ਹੁੰਦਾ ਹੈ। ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ “ਧਾਲੀਆਂ ਅਤੇ ਮਾਛੀਕੇ ਮੀਡੀਆ ਅਮਰੀਕਾ” ਵੱਲੋਂ ਸਮੂੰਹ ਟੀਮ ਨੂੰ ਮੁਬਾਰਕਾਂ।
ਅਜਿਹੇ ਪ੍ਰੋਗਰਾਮ ਹੀ ਪੰਜਾਬੀ ਸੱਭਿਆਚਾਰ ਅਤੇ ਬੋਲੀ ਨੂੰ ਆਉਣ ਵਾਲੀਆ ਪੀੜ੍ਹੀਆਂ ਤੱਕ ਚੱਲਦੇ ਰੱਖਣ ਵਿੱਚ ਬਹੁਤ ਸਹਾਇਕ ਹੋਣਗੇ। ਇਸ ਸਮੁੱਚੇ ਕਾਰਜ ਲਈ ਪਰਮਜੀਤ ਸਿੰਘ ਧਾਲੀਵਾਲ, ਉਦੈਦੀਪ ਸਿੰਘ ਸਿੱਧੂ, ਗੁਰਦੀਪ ਸਿੰਘ ਸ਼ੇਰਗਿੱਲ ਅਤੇ ਸਮੂੰਹ ਪ੍ਰਬੰਧਕ ਵਧਾਈ ਦੇ ਪਾਤਰ ਹਨ। ਅੰਤ ਆਪਣੀਆਂ ਅਮਿੱਟ ਪੈੜਾ ਛੱਡਦਾ ਹੋਇਆ ਇਹ ਅੰਤਰ-ਰਾਸ਼ਟਰੀ ਯੁਵਕ ਮੇਲਾ ਯਾਦਗਾਰੀ ਹੋ ਨਿਬੜਿਆ।