ਜ਼ਿਮਨੀ ਚੋਣ ਵਿੱਚ ਭਾਜਪਾ ਦੀ ਜਿੱਤ ਪੱਕੀ: ਅਸ਼ਵਨੀ ਸ਼ਰਮਾ

ਜ਼ਿਮਨੀ ਚੋਣ ਵਿੱਚ ਭਾਜਪਾ ਦੀ ਜਿੱਤ ਪੱਕੀ: ਅਸ਼ਵਨੀ ਸ਼ਰਮਾ

ਆਦਮਪੁਰ ਦੋਆਬਾ(ਜਲੰਧਰ) : ਭਾਜਪਾ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਜੀਵਨ ਗੁਪਤਾ, ਰਾਜੇਸ਼ ਬਾਘਾ, ਪੁਸਪਿੰਦਰ ਸਿੰਘਲ, ਰਾਕੇਸ਼ ਰਾਠੌਰ, ਅਨਿਲ ਸੱਚਰ, ਮਹਿੰਦਰ ਭਗਤ, ਕੇਡੀ ਭੰਡਾਰੀ, ਰਵੀ ਮਹੇਂਦਰੂ ਪਹੁੰਚੇ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਵਾਰ ਭਾਜਪਾ ਨਗਰ ਨਿਗਮ ਅਤੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਜ਼ਰੂਰ ਜਿਤੇਗੀ। ਉਨ੍ਹਾਂ ਕਿਹਾ ਕੇਂਦਰ ਸਰਕਾਰ ਨੇ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਲਈ ਫੰਡ ਦਿੱਤੇ ਸਨ ਪਰ ਪਿਛਲੀ ਸਰਕਾਰ ਨੇ ਉਸ ਫੰਡ ਦੀ ਦੂਰਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ ਟੈਕਸ ਲਗਾ ਰਹੀ ਹੈ।