ਜਸਵੰਤ ਸਿੰਘ ਬਿਰਦੀ ਨੇ ਰਚਿਆ ਇਤਿਹਾਸ, ਬਰਤਾਨੀਆ ਦੇ ਸ਼ਹਿਰ ਕੋਵੈਂਟਰੀ ਦੇ ਪਹਿਲੇ ਦਸਤਾਧਾਰੀ ਲਾਰਡ ਮੇਅਰ ਬਣੇ

ਜਸਵੰਤ ਸਿੰਘ ਬਿਰਦੀ ਨੇ ਰਚਿਆ ਇਤਿਹਾਸ, ਬਰਤਾਨੀਆ ਦੇ ਸ਼ਹਿਰ ਕੋਵੈਂਟਰੀ ਦੇ ਪਹਿਲੇ ਦਸਤਾਧਾਰੀ ਲਾਰਡ ਮੇਅਰ ਬਣੇ

ਲੰਡਨ : ਬ੍ਰਿਟੇਨ ਦੇ ਸ਼ਹਿਰ ਕਾਵੈਂਟਰੀ ਵਿੱਚ ਰਹਿਣ ਵਾਲੇ ਇੱਕ ਸਥਾਨਕ ਬ੍ਰਿਟਿਸ਼ ਸਿੱਖ ਕੌਂਸਲਰ ਨੇ ਇੰਗਲੈਂਡ ਦੇ ਮੱਧ ਸ਼ਹਿਰ ਦਾ ਪਹਿਲਾ ਦਸਤਾਰਧਾਰੀ ਲਾਰਡ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਜਸਵੰਤ ਸਿੰਘ ਬਿਰਦੀ ਦਾ ਜਨਮ ਪੰਜਾਬ ਵਿੱਚ ਹੋਇਆ ਅਤੇ ਉਨ੍ਹਾਂ ਨੇ ਆਪਣੇ ਬਚਪਨ ਦਾ ਕੁਝ ਸਮਾਂ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਬਿਤਾਇਆ ਸੀ। 60 ਸਾਲ ਪਹਿਲਾਂ ਉਹ ਕਾਵੈਂਟਰੀ ਆ ਗਏ ਸਨ ਅਤੇ 16 ਸਾਲਾਂ ਤੱਕ ਸ਼ਹਿਰ ਵਿੱਚ ਸਥਾਨਕ ਕੌਂਸਲਰ ਵਜੋਂ ਸੇਵਾ ਨਿਭਾ ਚੁੱਕੇ ਹਨ।
ਉਨ੍ਹਾਂ ਨੇ ਹਾਲ ਹੀ ਵਿੱਚ ਲਾਰਡ ਮੇਅਰ ਦੇ ਰੂਪ ਵਿਚ ਆਪਣਾ ਨਵਾਂ ਅਹੁਦਾ ਸੰਭਾਲਿਆ ਅਤੇ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਲਾਰਡ ਮੇਅਰਸ ਬਣੀ। ਬਿਰਦੀ ਨੇ ਕਿਹਾ, ‘ਮੈਨੂੰ ਆਪਣੇ ਗੋਦ ਲਏ ਗਏ ਸ਼ਹਿਰ ਦਾ ਲਾਰਡ ਮੇਅਰ ਬਣਨ ’ਤੇ ਬਹੁਤ ਮਾਣ ਹੈ। ਇਸਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਾਲਾਂ ਦੌਰਾਨ ਬਹੁਤ ਕੁਝ ਦਿੱਤਾ ਹੈ ਅਤੇ ਹੁਣ ਸ਼ਹਿਰ ਪ੍ਰਤੀ ਆਪਣਾ ਪਿਆਰ ਦਿਖਾ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋਵੇਗਾ।’ ਵਿਰਦੀ ਨੇ ਅੱਗੇ ਕਿਹਾਕ, ‘ਇੱਕ ਸਿੱਖ ਹੋਣ ਦੇ ਨਾਤੇ ’ਚੇਨਜ਼ ਆਫ ਆਫਿਸ’ ਨਾਲ ਦਸਤਾਰ ਸਜਾਉਣਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਇਹ ਸਾਡੇ ਖੁਸ਼ਹਾਲ ਬਹੁ-ਸੱਭਿਆਚਾਰਕ ਸ਼ਹਿਰ ਨੂੰ ਦਰਸਾਏਗਾ ਅਤੇ ਸ਼ਾਇਦ ਦੂਜਿਆਂ ਨੂੰ ਵੀ ਇਸ ਲਈ ਪ੍ਰੇਰਿਤ ਕਰੇ।’ ਕੌਂਸਲਰ ਹੋਣ ਤੋਂ ਇਲਾਵਾ, ਬਿਰਦੀ ਕਾਵੈਂਟਰੀ ਵਿੱਚ ਧਾਰਮਿਕ, ਸਮਾਜਿਕ ਅਤੇ ਭਾਈਚਾਰਕ ਪ੍ਰੋਜੈਕਟ ਸਥਾਪਤ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਰਹੇ ਹਨ। ਉਨ੍ਹਾਂ ਨੇ ਪਿਛਲੇ 12 ਮਹੀਨਿਆਂ ਤੋਂ ਡਿਪਟੀ ਲਾਰਡ ਮੇਅਰ ਦੇ ਤੌਰ ’ਤੇ ਸੇਵਾ ਕੀਤੀ। ਉਹ ਲਾਰਡ ਮੇਅਰ ਦੀ ਭੂਮਿਕਾ ਵਿਚ ਕੌਂਸਲਰ ਕੇਵਿਨ ਮੈਟਨ ਦੀ ਜਗ?ਹਾ ਲੈਣਗੇ ਅਤੇ ਆਉਣ ਵਾਲੇ ਸਾਲ ਲਈ ਕੌਂਸਲਰ ਮਲ ਮੱਟਨ ਨੂੰ ਡਿਪਟੀ ਲਾਰਡ ਮੇਅਰ ਵਜੋਂ ਨਾਮਜ਼ਦ ਕੀਤਾ ਗਿਆ ਹੈ।