ਜਪਾਨ ’ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਤੱਕ ਪੁੱਜੀ, ਇਮਾਰਤਾਂ, ਵਾਹਨ ਤੇ ਕਿਸ਼ਤੀਆਂ ਤਬਾਹ

ਜਪਾਨ ’ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਤੱਕ ਪੁੱਜੀ, ਇਮਾਰਤਾਂ, ਵਾਹਨ ਤੇ ਕਿਸ਼ਤੀਆਂ ਤਬਾਹ

ਵਾਜਿਮਾ- ਪੱਛਮੀ ਜਾਪਾਨ ਵਿੱਚ ਆਏ ਲਗਾਤਾਰ ਭੂਚਾਲਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ ਅਤੇ ਕਈ ਇਮਾਰਤਾਂ, ਵਾਹਨਾਂ ਅਤੇ ਕਿਸ਼ਤੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭੂਚਾਲ ਦੇ ਖ਼ਤਰੇ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਚਿਤਾਵਨੀ ਜਾਰੀ ਕੀਤੀ ਅਤੇ ਕੁਝ ਇਲਾਕਿਆਂ ਦੇ ਲੋਕਾਂ ਨੂੰ ਘਰਾਂ ਤੋਂ ਦੂਰ ਰਹਿਣ ਲਈ ਕਿਹਾ। ਜਾਪਾਨ ਦੇ ਇਸ਼ੀਕਾਵਾ ਸੂਬੇ ਅਤੇ ਆਸਪਾਸ ਦੇ ਖੇਤਰਾਂ ਵਿੱਚ ਸੋਮਵਾਰ ਦੁਪਹਿਰ ਨੂੰ ਭੂਚਾਲ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਸਭ ਤੋਂ ਵੱਡਾ ਝਟਕਾ 7.6 ਦੀ ਸ਼ਿੱਦਤ ਵਾਲਾ ਸੀ।