ਜਦੋਂ ਕੈਲੀਫੋਰਨੀਆ ਦਾ ਸ਼ਹਿਰ  ਜੈ ਸ੍ਰੀ ਰਾਮ ਤੇ ਭਾਰਤ ਮਾਤਾ ਦੀ ਜੈ ਨਾਲ ਗੂੰਜ ਉਠਿਆ

ਜਦੋਂ ਕੈਲੀਫੋਰਨੀਆ ਦਾ ਸ਼ਹਿਰ ਜੈ ਸ੍ਰੀ ਰਾਮ ਤੇ ਭਾਰਤ ਮਾਤਾ ਦੀ ਜੈ ਨਾਲ ਗੂੰਜ ਉਠਿਆ

ਭਾਰਤ ਦੀਆਂ ਵੱਖ-ਵੱਖ ਸਟੇਟਾਂ ਦੇ 35 ਹਜ਼ਾਰ ਲੋਕਾਂ ਨੇ ਦੁਸਹਿਰਾ ਧੂਮਧਾਮ ਨਾਲ ਮਨਾਇਆ
/ਕੈਲੀਫੋਰਨੀਆ (ਸਾਡੇ ਲੋਕ) : ਭਾਰਤ ਦੀਆਂ ਵੱਖ-ਵੱਖ ਸਟੇਟਾਂ ਦੀਆਂ 40 ਜਥੇਬੰਦੀਆਂ ਨੇ ਕੈਲੀਫੋਰਨੀਆ ਦੇ ਸ਼ਹਿਰ ਪਲੈਜਨਟਨ ’ਚ ਦੁਸਹਿਰਾ ਅਤੇ ਦੀਵਾਲੀ ਦਾ ਤਿਉਹਾਰ ਇਕੱਠਿਆਂ ਮਨਾਇਆ ਗਿਆ ਜਿਸ ਵਿਚ ਤਕਰੀਬਨ 35 ਹਜ਼ਾਰ ਲੋਕ ਪਹੁੰਚੇ। ਇਸ ਸਮਾਗਮ ਵਿਚ ਭਾਰਤੀ ਸਿਆਸਤਦਾਨ ਅਤੇ ਅਮਰੀਕਨ ਸਿਆਸਤਦਾਨ ਵੱਡੀ ਗਿਣਤੀ ’ਚ ਪਹੁੰਚੇ ਹੋਏ ਸਨ। ਅਤਿ ਸੁੰਦਰ ਅਤੇ ਅਤਿ ਵੱਡੇ ਗਰਾਊਂਡ ’ਚ ਰਾਵਣ ਦੇ ਸੜਨ ’ਤੇ ਲੋਕ ਖੁਸ਼ੀਆਂ ਮਨਾ ਰਹੇ ਸਨ। ਕਿੱਤੇ ਰੈਸਟੋਰੈਂਟ ’ਚ ਲੋਕ ਖਾ ਰਹੇ ਸਨ, ਕਿਤੇ ਸਮਾਨ ਵੇਚ ਰਹੇ ਸਨ, ਕਿੱਤੇ ਬੱਚੇ ਖੇਡ ਰਹੇ ਸਨ ਤੇ ਕਿਤੇ ਗਾ ਰਹੇ ਸਨ। ਸ਼ਾਇਦ ਹੀ ਕੋਈ ਮੇਲਾ ਭਾਰਤ ’ਚ ਇਸ ਤਰ੍ਹਾਂ ਦਾ ਲਗਦਾ ਹੋਵੇ। ਇਹ ਇਕ ਯਾਦਗਾਰੀ ਮੇਲਾ ਸੀ ਜਿਥੇ ਸਾਰਾ ਦਿਨ ਅਤੇ ਰਾਤ ਜੈ ਸ੍ਰੀ ਰਾਮ ਗੂੰਜਦਾ ਰਿਹਾ।