ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਸ਼ਹੀਦੀ ਦਿਹਾੜੇ ’ਤੇ ਸੰਗਤਾਂ ਵਲੋਂ ਸ਼ਰਧਾਂਜਲੀ

ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਸ਼ਹੀਦੀ ਦਿਹਾੜੇ ’ਤੇ ਸੰਗਤਾਂ ਵਲੋਂ ਸ਼ਰਧਾਂਜਲੀ

ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਸਿੱਖ ਰਾਜ ਦੀ ਮੀਲ ਪੱਥਰ ਸਾਬਤ ਹੋਵੇਗੀ : ਡਾ. ਅਮਰਜੀਤ ਸਿੰਘ
ਭਾਰਤ ਨੇ ਸਿੱਖਾਂ ਉਪਰ ਮੁਗਲਾਂ ਤੋਂ ਵੀ ਵੱਧ ਜੁਲਮ ਕੀਤਾ : ਸ੍ਰ. ਹਰਮਿੰਦਰ ਸਿੰਘ ਸਮਾਣਾ

ਸਟਾਕਟਨ/ ਕੈਲੀਫੋਰਨੀਆ (ਸਾਡੇ ਲੋਕ) : ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਮੌਜੂਦਾ ਦੌਰ ਦੇ ਮਹਾਨ ਸ਼ਹੀਦ ਜਥੇਦਾਰ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੇ ਸ਼ਹੀਦੀ ਦਿਹਾੜੇ ਉਪਰ ਵੱਡੀ ਗਿਣਤੀ ’ਚ ਸੰਗਤਾਂ ਵਲੋਂ ਹੰਝੂਆਂ ਤੇ ਜੈਕਾਰਿਆਂ ਨਾਲ ਸ਼ਰਧਾਂਜਲੀ ਦਿੱਤੀ ਗਈ ਇਸ ਵਾਰੇ ਵਿਸਥਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨਾਲ ਜੇਲ ਵਿੱਚ ਰਹੇ ਅਮਰੀਕਾ ਦੇ ਉਘੇ ਸਿੱਖ ਆਗੂ ਭਾਈ ਹਰਮਿੰਦਰ ਸਿੰਘ ਸਮਾਣਾ ਨੇ ਜਦੋਂ ਭਾਈ ਸਾਹਿਬ ਉਪਰ ਭਾਰਤ ਸਰਕਾਰ ਵਲੋਂ ਕੀਤੇ ਅਣਮਨੁੱਖੀ ਤਸੀਹੇ ਬਾਰੇ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ ਤਾਂ ਲੋਕਾਂ ਦੀਆਂ ਅੱਖਾਂ ’ਚ ਅੱਥਰੂ ਵਹਿ ਤੁਰੇ ਅਤੇ ਸੰਗਤਾਂ ਨੇ ਜੈਕਾਰਿਆਂ ਨਾਲ ਆਪਣੇ ਮਹਾਨ ਸ਼ਹੀਦ ਨੂੰ ਯਾਦ ਕੀਤਾ।
ਸ਼੍ਰੀ ਅਕਾਲ ਤਖਤ ਸਾਹਿਬ ਅੰਮਿ੍ਰਤਸਰ ਦੇ ਜਥੇਦਾਰ ਸਿੰਘ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਜਿਨ੍ਹਾਂ ਦਾ ਜਾਲਮ ਬੁਚੜ ਹੈਵਾਨਾਂ ਨੇ ਇੱਕ ਇੱਕ ਅੰਗ ਵੱਡਿਆ ਤੋੜਿਆ ਲਹੂ ਲੁਹਾਨ ਕੀਤਾ ਤੇ ਮੁਗਲਾਂ ਤੋਂ ਵੀ ਕਿੱਤੇ ਵੱਧ ਜੁਲਮ ਕੀਤਾ ਜਿਸਦੀ ਦਾਸਤਾਂ ਅਮਰੀਕਾ ਦੀਆਂ ਅਦਾਲਤਾਂ ’ਚ ਮੌਜੂਦ ਹੈ, ਤੋਂ ਵੀ ਲਿਆ ਜਾ ਸਕਦਾ ਪਰ ਸਿੰਘ ਸਾਹਿਬ ਭਾਈ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਅਸਹਿ ਤੇ ਅਕਿਹ ਤਸੀਹੇ ਝੱਲਦੇ ਪੁਰਾਤਨ ਸਿੰਘਾਂ ਵਾਂਗ ਅਕਾਲ ਪੁਰਖ ਦੇ ਚਰਨਾਂ ’ਚ ਲੀਨ ਵਲੀਨ ਹੋਕੇ ਅਖੀਰ ’ਚ ਸ਼ਹੀਦੀ ਪਾ ਗਏ। ਅਕਿਰਤਘਣਾਂ ਨੇ ਉਨ੍ਹਾਂ ਦਾ ਪਰਿਵਾਰ ਨੂੰ ਸੰਸਕਾਰ ਲਈ ਅੰਤਿਮ ਦਰਸ਼ਨਾਂ ਲਈ ਸਰੀਰ ਵੀ ਨਾ ਦਿੱਤਾ।
ਭਾਰਤ ਨੇ ਸਾਡੀਆਂ ਵਿੱਡੋ ਕਲੋਨੀਆਂ ਬਣਾਈਆਂ
ਸਾਡੇ ਲੋਕ ਅਖਬਾਰ ਨਾਲ ਗੱਲਬਾਤ ਕਰਦਿਆਂ ਅਮਰਕਿਾ ਦੇ ਉਘੇ ਸਿੱਖ ਆਗੂ ਅਤੇ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਦੇ ਸਾਬਕਾ ਪ੍ਰਧਾਨ ਸ੍ਰ. ਮਨਜੀਤ ਸਿੰਘ ਉਪਲ ਨੇ ਕਿਹਾ ਕਿ ਜਿਸ ਭਾਰਤ ਲਈ ਸਿੱਖਾਂ ਨੇ 92% ਕੁਰਬਾਨੀਆਂ ਕੀਤੀਆਂ, ਫਾਂਸੀਆਂ ਦੇ ਰੱਸੇ ਚੁੰਮੇ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟੀਆਂ, ਉਸਨੇ ਸਾਡੇ ਗੁਰੂਘਰਾਂ ਉਪਰ ਹਮਲਾ ਕੀਤਾ। ਸਾਡੀਆਂ ਵਿੱਡੋ ਕਲੋਨੀਆਂ ਬਣਾਈਆਂ। ਪੂਰੇ ਭਾਰਤ ’ਚ ਸਾਡਾ ਕਤਲੇਆਮ ਕੀਤਾ। ਸਾਡੀਆਂ ਧੀਆਂ, ਭੈਣਾਂ, ਮਾਵਾਂ ਨਾਲ ਬੇਪਤੀ ਕੀਤੀ ਅਤੇ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਿਸ ਨੇ ਸਾਡੇ ਸਾਰੇ ਨਾਤੇ ਭਾਰਤ ਨਾਲੋਂ ਤੋੜ ਦਿੱਤੇ ਹਨ ਸਾਡਾ ਹੁਣ ਆਪਣੀ ਮੁਕੰਮਲ ਅਜਾਦੀ ਵਗੈਰ ਗੁਜ਼ਾਰਾ ਨਹੀਂ।
ਅਜ਼ਾਦ ਭਾਰਤ ’ਚ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ : ਸਾਡੇ ਲੋਕ ਅਖਬਾਰ ਨਾਲ ਗੱਲਬਾਤ ਕਰਦਿਆਂ ਅਮਰੀਕਾ ਦੇ ਉਘੇ ਸਿੱਖ ਆਗੂ ਅਤੇ ਗਦਰੀ ਬਾਬਿਆਂ ਦੇ ਇਤਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਦੇ ਸੀਨੀਅਰ ਸੇਵਾਦਾਰ ਸ੍ਰ. ਜਗਜੀਤ ਸਿੰਘ ਰੱਕੜ ਨੇ ਕਿਹਾ ਕੀ ਭਾਰਤ ਨੇ ਸਾਡੇ ਨਾਲ ਅਕਿ੍ਰਤਘਣਾ ਕੀਤੀ ਜਿਥੇ ਅਜ਼ਾਦੀ ਦੇ ਬਾਅਦ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ। ਸਿੱਖਾਂ ਦਾ ਝੂਠੇ ਪੁਲਿਸ ਮੁਕਾਬਲਿਆਂ ’ਚ ਸ਼ਿਕਾਰ ਖੇਡਿਆ ਗਿਆ। ਸਿੱਖਾਂ ਦੇ ਸਰਬਉਚ ਮਹਾਨ ਸ਼ਖਸੀਅਤ ਦੇ ਅੰਗ-ਅੰਗ ਕੋਹ ਕੋਹ ਕੇ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ। 1947 ਤੋਂ ਬਾਅਦ ਭਾਰਤ ’ਚ ਸਿੱਖਾਂ ਨਾਲ ਕਦੇ ਇਨਸਾਫ਼ ਨਹੀਂ ਹੋਇਆ। ਸਾਡਾ ਭਾਰਤ ’ਚ ਤਾਂ ਹੁਣ ਸਾਹ ਘੁੱਟਦਾ ਹੈ।
ਜਥੇਦਾਰ ਸਿੰਘ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਦੀ ਬੇਟੀ ਬੀਬੀ ਸਰਬਜੀਤ ਕੌਰ ਸੁਪਤਨੀ ਅਮਰੀਕਾ ਦੇ ਉਘੇ ਸਿੱਖ ਆਗੂ ਸ੍ਰ. ਸਰਬਜੋਤ ਸਿੰਘ ਸਵੱਦੀ ਨੂੰ ਅੱਜ ਉਨ੍ਹਾਂ ਦੇ ਪਿਤਾ ਜੀ ਦੀ ਸ਼ਹੀਦੀ ਬਰਸੀ ਉਪਰ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਸੰਗਤਾ ਵਲੋਂ ਹਝੂੰਆਂ ਤੇ ਜੈਕਾਰਿਆ ਨਾਲ ਸਨਮਾਨਿਤ ਕੀਤਾ